ਪੱਤਰ ਪ੍ਰੇਰਕ
ਚੰਡੀਗੜ੍ਹ, 19 ਫਰਵਰੀ
ਚੰਡੀਗੜ੍ਹ ਸਥਿਤ ਡਾਇਰੈਕਟੋਰੇਟਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਅੱਜ ਜਲ ਸਰੋਤ ਵਿਭਾਗ, ਪੰਜਾਬ ਸੈਕਟਰ-18, ਚੰਡੀਗੜ੍ਹ ਵਿਚ ਹੋਈ। ਮੁਲਾਜ਼ਮ ਜਥੇਬੰਦੀ ਪੀਐਸਐਮਐਸਯੂ ਦੀ ਮੈਂਬਰ ਚੋਣ ਕਮੇਟੀ ਖੁਸ਼ਵਿੰਦਰ ਕਪਿਲਾ ਦੀ ਹਾਜ਼ਰੀ ਵਿੱਚ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ, ਚੰਡੀਗੜ੍ਹ ਯੂਨਿਟ ਦੀ ਚੋਣ ਹਾਜ਼ਰ ਨੁਮਾਇੰਦਿਆਂ ਵੱਲੋਂ ਸਰਬਸੰਮਤੀ ਨਾਲ ਕੀਤੀ ਗਈ।
ਅੱਜ ਹੋਈ ਚੋਣ ਵਿੱਚ ਸੁਖਵਿੰਦਰ ਸਿੰਘ ਜਲ ਸਰੋਤ ਵਿਭਾਗ ਨੂੰ ਪ੍ਰਧਾਨ, ਸੁਖਚੈਨ ਸਿੰਘ ਟਰਾਂਸਪੋਰਟ ਵਿਭਾਗ ਨੂੰ ਜਨਰਲ ਸਕੱਤਰ, ਰਵਿੰਦਰ ਸਿੰਘ ਉਦਯੋਗ ਵਿਭਾਗ ਨੂੰ ਬਤੌਰ ਸੀਨੀਅਰ ਮੀਤ ਪ੍ਰਧਾਨ ਅਤੇ ਕੁਲਦੀਪ ਕੌਰ ਖਜ਼ਾਨਾ ਤੇ ਲੇਖਾ ਵਿਭਾਗ ਨੂੰ ਬਤੌਰ ਵਿੱਤ ਸਕੱਤਰ ਚੁਣ ਲਿਆ ਗਿਆ। ਇਸ ਮੌਕੇ ਜਥੇਬੰਦੀ ਦੇ ਸਾਬਕਾ ਆਗੂ ਕੁਲਭੂਸ਼ਨ ਕੰਵਰ ਅਤੇ ਰਮਨ ਕੁਮਾਰ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਨਵੀਂ ਚੁਣੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਡਾਇਰੈਕਟੋਰੇਟਾਂ ਦੇ ਨੁਮਾਇੰਦਿਆਂ ਨੂੰ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਇਕੱਠੇ ਰਹਿ ਕੇ ਸਰਕਾਰ ਖ਼ਿਲਾਫ਼ ਸੰਘਰਸ਼ ਲਈ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ।
ਮੀਟਿੰਗ ਦੌਰਾਨ ਪ੍ਰਧਾਨ ਸਿਵਲ ਸਕੱਤਰੇਤ ਸੁਖਚੈਨ ਸਿੰਘ ਖਹਿਰਾ, ਪ੍ਰਧਾਨ ਜਲ ਸਰੋਤ ਵਿਭਾਗ ਦਵਿੰਦਰ ਸਿੰਘ, ਸੂਬਾ ਜਨਰਲ ਸਕੱਤਰ, ਜਲ ਸਰੋਤ ਵਿਭਾਗ ਅਤੇ ਪ੍ਰਧਾਨ ਪੀਐਸਐਮਐਸਯੂ ਪਟਿਆਲਾ ਬਚਿੱਤਰ ਸਿੰਘ, ਪ੍ਰਧਾਨ ਪੀਐਸਐਮਐਸਯੂ ਮੁਹਾਲੀ ਅਮਿਤ ਕਟੋਚ, ਉਦਯੋਗ ਵਿਭਾਗ ਪੰਜਾਬ ਰੋਬਰਟ ਮਸੀਹ ਤੇ ਅਮਰਜੀਤ ਸਿੰਘ, ਫੂਡ ਸਪਲਾਈ ਵਿਭਾਗ ਦਵਿੰਦਰ ਸਿੰਘ ਬੈਨੀਪਾਲ, ਸਮਸ਼ੇਰ ਸਿੰਘ, ਅਵਿਨਾਸ਼ ਚੰਦਰ ਤੇ ਹੋਰ ਹਾਜ਼ਰ ਸਨ।