ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 12 ਜੁਲਾਈ
ਹੈੱਡਮਾਸਟਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਅਗਲੇ ਦੋ ਸਾਲਾਂ ਲਈ ਵੱਖ-ਵੱਖ ਅਹੁਦੇਦਾਰਾਂ ਦੀਆਂ ਨਾਮਜ਼ਦਗੀਆਂ ਅਨੁਸਾਰ ਬਠਿੰਡਾ ਦੇ ਕੁਲਵਿੰਦਰ ਕਟਾਰੀਆ ਨੂੰ ਸੂਬਾ ਪ੍ਰਧਾਨ, ਗੁਰਦਾਸਪੁਰ ਤੋਂ ਜਸਵਿੰਦਰ ਸਿੰਘ ਭੁੱਲਰ ਨੂੰ ਜਨਰਲ ਸਕੱਤਰ ਅਤੇ ਬਰਨਾਲਾ ਦੇ ਰਾਜੇਸ਼ ਗੋਇਲ ਨੂੰ ਵਿੱਤ ਸਕੱਤਰ ਚੁਣਿਆ ਗਿਆ ਹੈ।
ਇਸੇ ਤਰ੍ਹਾਂ ਮੋਗਾ ਤੋਂ ਗੁਰਪ੍ਰੀਤ ਪਾਲ ਸਿੰਘ ਨੂੰ ਸਰਪ੍ਰਸਤ, ਸੰਗਰੂਰ ਤੋਂ ਜਗਤਾਰ ਸਿੰਘ ਈਲਵਾਲ ਨੂੰ ਸੀਨੀਅਰ ਮੀਤ ਪ੍ਰਧਾਨ, ਤਰਨ ਤਾਰਨ ਤੋਂ ਜਤਿੰਦਰ ਸਿੰਘ ਬੋਪਾਰਾਏ ਅਤੇ ਰੂਪਨਗਰ ਤੋਂ ਅਰਵਿੰਦ ਕੁਮਾਰ ਦੀ ਚੋਣ ਮੀਤ ਪ੍ਰਧਾਨ ਵਜੋਂ ਕੀਤੀ ਗਈ। ਗੁਰਵਿੰਦਰ ਸਿੰਘ ਸੁਧਾਰਾਂ ਨੂੰ ਜਥੇਬੰਦੀ ਦੇ ਮੁੱਖ ਬੁਲਾਰੇ, ਮਾਨਸਾ ਦੇ ਗੁਰਦਾਸ ਸਿੰਘ ਸੇਖੋਂ ਨੂੰ ਪ੍ਰੈਸ ਸਕੱਤਰ ਤੇ ਫਤਿਹਗੜ੍ਹ ਸਾਹਿਬ ਦੇ ਮੁਹੰਮਦ ਅਸਲਮ ਨੂੰ ਸਹਿ-ਪ੍ਰੈਸ ਸਕੱਤਰ ਚੁਣਿਆ ਗਿਆ। ਮੀਡੀਆ ਸਲਾਹਕਾਰ ਵਜੋਂ ਰਮੇਸ਼ ਕੁਮਾਰ ਬਠਿੰਡਾ ਨੂੰ ਜ਼ਿੰਮੇਵਾਰੀ ਦਿੱਤੀ ਗਈ।
ਇਸ ਦੇ ਨਾਲ ਹੀ ਪੂਰੇ ਪੰਜਾਬ ਨੂੰ ਪੰਜ ਜ਼ੋਨਾਂ ’ਚ ਵੰਡ ਕੇ ਜਥੇਬੰਦੀ ਦੇ ਸਟੇਟ ਮੀਤ ਪ੍ਰਧਾਨਾਂ ਨੂੰ ਹੀ ਜ਼ੋਨ ਪ੍ਰਧਾਨ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਮਾਝਾ ਜ਼ੋਨ ਪ੍ਰਧਾਨ ਅਰਵਿੰਦਰ ਪਾਲ ਸਿੰਘ (ਸ੍ਰੀ ਅੰਮ੍ਰਿਤਸਰ ਸਾਹਿਬ) ਅਤੇ ਜੁਆਇੰਟ ਸਕੱਤਰ ਨਰਿੰਦਰ ਕੁਮਾਰ (ਪਠਾਨਕੋਟ) ਬਣਾਏ ਗਏ। ਮਾਲਵਾ-1 ਜ਼ੋਨ ਦੇ ਪ੍ਰਧਾਨ ਮਹਿੰਦਰ ਚੌਧਰੀ ਅਤੇ ਜੁਆਇੰਟ ਸਕੱਤਰ ਹਰਪਾਲ ਸਿੰਘ, ਮਾਲਵਾ-2 ਜ਼ੋਨ ਦੇ ਪ੍ਰਧਾਨ ਬਲਜਿੰਦਰ ਸਿੰਘ (ਲੁਧਿਆਣਾ) ਅਤੇ ਜੁਆਇੰਟ ਸਕੱਤਰ ਨਵਦੀਪ ਸਿੰਘ (ਫਰੀਦਕੋਟ), ਦੁਆਬਾ ਜ਼ੋਨ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਜੌਹਰ (ਨਵਾਂ ਸ਼ਹਿਰ) ਅਤੇ ਜੁਆਇੰਟ ਸਕੱਤਰ ਰਾਕੇਸ਼ ਮਹਿਤਾ (ਜਲੰਧਰ), ਪੁਆਧ ਜ਼ੋਨ ਲਈ ਪ੍ਰਧਾਨ ਪਰਮਜੀਤ ਕੌਰ (ਮੁਹਾਲੀ) ਅਤੇ ਜੁਆਇੰਟ ਸਕੱਤਰ ਮੁਹੰਮਦ ਇਮਰਾਨ (ਮਾਲੇਰਕੋਟਲਾ) ਦੀ ਚੋਣ ਹੋਈ। ਲੁਧਿਆਣਾ ’ਚ ਹੋਈ ਇਸ ਚੋਣ ਦੀ ਜਾਣਕਾਰੀ ਕੁਲਵਿੰਦਰ ਕਟਾਰੀਆ ਨੇ ਦਿੱਤੀ।