ਜਗਜੀਤ ਕੁਮਾਰ
ਖਮਾਣੋਂ, 22 ਅਗਸਤ
ਖਮਾਣੋਂ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਖਮਾਣੋਂ ਦੇ ਨੌਂ ਜ਼ੋਨਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਹ ਚੋਣ ਰਿਟਰਨਿੰਗ ਅਫ਼ਸਰ ਕਰਨਵੀਰ ਸਿੰਘ (ਅਸਿਸਟੈਂਟ ਰਜਿਸਟਰਾਰ ਅਮਲੋਹ) ਦੀ ਦੇਖ ਰੇਖ ਹੇਠ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜ਼ੋਨ ਨੰਬਰ 1 ਖੇੜੀ ਨੌਧ ਸਿੰਘ ਤੋਂ ਪਰਮਜੀਤ ਸਿੰਘ, ਜ਼ੋਨ ਨੰਬਰ 2 ਰਾਣਵਾਂ ਤੋਂ ਬਲਕਾਰ ਸਿੰਘ, ਖੰਟ ਤੋਂ ਜਸਮੇਰ ਕੌਰ, ਭੜੀ ਤੋਂ ਗੁਰਚਰਨ ਸਿੰਘ, ਸੰਘੋਲ ਤੋਂ ਸੁਖਦੇਵ ਸਿੰਘ, ਖਮਾਣੋਂ ਤੋਂ ਗੁਰਦੇਵ ਸਿੰਘ, ਜਟਾਣਾ ਉੱਚਾ ਤੋਂ ਵਰਿੰਦਰ ਕੌਰ, ਬਰਵਾਲੀ ਤੋਂ ਗੁਰਮੇਲ ਸਿੰਘ, ਸ਼ਮਸ਼ਪੁਰ ਤੋਂ ਮਨਦੀਪ ਸਿੰਘ ਨੂੰ ਸਰਬਸੰਮਤੀ ਨਾਲ ਬੈਂਕ ਦਾ ਡਾਇਰੈਕਟਰ ਚੁਣਿਆ ਗਿਆ ਹੈ। ਇਸ ਮੌਕੇ ਨਵੇਂ ਚੁਣੇ ਡਾਇਰੈਕਟਰਾਂ ਨੂੰ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਵਧਾਈ ਦਿੱਤੀ। ਇਸ ਮੌਕੇ ਕੌਂਸਲਰ ਗੁਰਦੀਪ ਸਿੰਘ ਖਮਾਣੋਂ, ਬਲਾਕ ਪ੍ਰਧਾਨ ਕਵਿਕਰ ਸਿੰਘ ਬਰਵਾਲੀ, ਗੁਰਪ੍ਰੀਤ ਸਿੰਘ ਗੋਪੀ, ਕਰਮਜੀਤ ਸਿੰਘ ਧੂੰਦਾ, ਭਗਵੰਤ ਸਿੰਘ, ਮਨਪ੍ਰੀਤ ਸਿੰਘ ਸੋਮਲ, ਗਗਨ ਸ਼ਮਸ਼ਪੁਰ ਸਿੰਘਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਸਨ ਜਿਨ੍ਹਾਂ ਨੇ ਨਵੇਂ ਚੁਣੇ ਡਾਇਰੈਕਟਰਾ ਨੂੰ ਵਧਾਈ ਦਿੱਤੀ।