ਮਹਿੰਦਰ ਸਿੰਘ ਰੱਤੀਆਂ
ਮੋਗਾ, 31 ਜੁਲਾਈ
ਪੰਜਾਬ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 550 ਡੀਐੱਸਪੀਜ਼ ਨੂੰ ਪਿਛਲੀਆਂ ਤਰੀਕਾਂ ਤੋਂ (ਡੀਮਡ ਡੇਟ) ਤਰੱਕੀ ਦਿੱਤੀ ਗਈ ਹੈ। ਇਨ੍ਹਾਂ ’ਚੋਂ ਬਹੁਤੇ ਪਹਿਲਾਂ ਹੀ ਐੱਸਪੀ ਲੋਕਲ ਰੈਂਕ ਕੰਮ ਕਰ ਰਹੇ ਹਨ। ਸਰਕਾਰ ਵੱਲੋਂ ਜਾਰੀ ਸੂਚੀ ਮੁਤਾਬਕ 214 ਅਧਿਕਾਰੀ ਅਯੋਗ ਕਰਾਰ ਦਿੱਤੇ ਗਏ ਅਤੇ 150 ਅਧਿਕਾਰੀ ਯੋਗਤਾ ਪੂਰੀ ਕਰਨ ਤੋਂ ਪਹਿਲਾਂ ਸੇਵਾਮੁਕਤ ਹੋ ਗਏ ਅਤੇ ਤਰੱਕੀ ਉਡੀਕਦੇ 13 ਪੁਲੀਸ ਅਧਿਕਾਰੀ ਅਕਾਲ ਚਲਾਣਾ ਗਏ। ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮ ਮੁਤਾਬਕ ਡੀਜੀਪੀ ਦਫਤਰ ਵਲੋਂ ਇੰਸਪੈਕਟਰਾਂ ਦੀ ਸੋਧੀ ਹੋਈ ਸੀਨੀਆਰਤਾ ਦੇ ਆਧਾਰ ’ਤੇ ਬਤੌਰ ਡੀਐੱਸਪੀ ਡੀਮਡ ਡੇਟ ਤਰੱਕੀ ਤੇ ਵਿਚਾਰ ਕਰਨ ਲਈ ਇੰਸਪੈਕਟਰ ਜਰਨਲ ਪੁਲੀਸ/ਪ੍ਰਸੋਨਲ ਦੀ ਪ੍ਰਧਾਨਗੀ ਹੇਠ ਕਮੇਟੀ ਬਣਾਈ ਸੀ। ਕਮੇਟੀ ਵਲੋਂ ਕੁੱਲ 947 ਸਰਵਿੰਗ/ਰਿਟਾਇਰਡ ਅਫਸਰਾਂ ਦਾ ਕੇਸ ਵਿਚਾਰਿਆ ਗਿਆ ਅਤੇ ਡੀਐੱਸਪੀ ਦੀ ਡੀਮਡ ਡੇਟ ਤਰੱਕੀ ਲਈ 570 ਅਧਿਕਾਰੀ ਯੋਗ ਪਾਏ ਗਏ ਅਤੇ 214 ਅਧਿਕਾਰੀ ਵੱਖ ਵੱਖ ਕਾਰਨਾਂ ਕਰਕੇ ਅਯੋਗ ਪਾਏ ਗਏ ਹਨ। ਇਸ ਤੋਂ ਇਲਾਵਾ 150 ਅਧਿਕਾਰੀ ਯੋਗਤਾ ਪੂਰੀ ਕਰਨ ਤੋਂ ਪਹਿਲਾਂ ਰਿਟਾਇਰ ਹੋ ਗਏ ਅਤੇ ਤਰੱਕੀ ਉਡੀਕਦੇ 13 ਅਧਿਕਾਰੀਆਂ ਦੀ ਮੌਤ ਹੋ ਚੁੱਕੀ ਹੈ।
ਕਰੀਬ 3 ਸਾਲਾਂ ਤੋਂ ਤਰੱਕੀ ਉਡੀਕਦੇ ਅਧਿਕਾਰੀਆਂ ਨੂੰ ਹਾਕਮ ਧਿਰ ਨੇ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਵੀ ਥੋਕ ਵਿਚ ਪਿਛਲੇ ਸਾਲਾਂ ਤੋਂ ਤਰੱਕੀ ਦੇ ਕੇ ਨਿਵਾਜਿਆ ਗਿਆ ਹੈ। ਕੈ