ਖੇਤਰੀ ਪ੍ਰਤੀਨਿਧ
ਪਟਿਆਲਾ, 30 ਅਗਸਤ
ਪੰਜ ਰਾਜਾਂ ’ਤੇ ਆਧਾਰਤ ਜਥੇਬੰਦੀ ‘ਆਲ ਇੰਡੀਆ ਫੈੱਡਰੇਸ਼ਨ ਆਫ ਡਿਪਲੋਮਾ ਇੰਜਨੀਅਰਜ਼’ ਦੇ ਅਹੁਦੇਦਾਰਾਂ ਦੀ ਚੋਣ ਦੌਰਾਨ ਪਟਿਆਲਾ ਨਾਲ ਸਬੰਧਤ ‘ਕੌਂਸਲ ਆਫ਼ ਡਿਪਲੋਮਾ ਇੰਜਨੀਅਰਜ਼’ ਦੇ ਸੂਬਾਈ ਚੇਅਰਮੈਨ ਸੁਖਮਿੰਦਰ ਸਿੰਘ ਲਵਲੀ ਨੂੰ ਇੰਜਨੀਅਰਾਂ ਦੀ ਇਸ ਨੌਰਥ ਜ਼ੋਨ ’ਤੇ ਆਧਾਰਤ ਜਥੇਬੰਦੀ ਦਾ ਚੇਅਰਮੈਨ ਚੁਣ ਲਿਆ ਗਿਆ ਹੈ। ਇਨ੍ਹਾਂ ਰਾਜਾਂ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਤੇ ਜੰਮੂ ਕਸ਼ਮੀਰ ਸ਼ਾਮਲ ਹਨ। ਜਥੇਬੰਦੀ ਦੇ ਬੁਲਾਰੇ ਕਰਮਜੀਤ ਸਿੰਘ ਬੀਹਲਾ ਤੇ ਕਮਰਜੀਤ ਸਿੰਘ ਮਾਨ ਨੇ ਦੱਸਿਆ ਕਿ ਬਾਕੀ ਅਹੁਦੇਦਾਰਾਂ ਵਿੱਚੋਂ ਪੰਜਾਬ ਤੋਂ ਦਵਿੰਦਰ ਸਿੰਘ ਸੇਖੋਂ, ਹਿਮਾਚਲ ਪ੍ਰਦੇਸ਼ ਤੋਂ ਰਾਜੀਵ ਕੁਮਾਰ ਸ਼ਰਮਾ, ਜੰਮੂ ਕਸ਼ਮੀਰ ਤੋਂ ਓਪਿੰਦਰ ਸਿੰਘ, ਚੰਡੀਗੜ੍ਹ ਤੋਂ ਸੰਜੈ ਸਾਹਨੀ ਅਤੇ ਹਰਿਆਣਾ ਤੋਂ ਪ੍ਰੀਤਮ ਯਾਦਵ ਨੂੰ ਸੀਨੀਅਰ ਵਾਈਸ ਚੇਅਰਮੈਨ ਚੁਣਿਆ ਗਿਆ ਹੈ। ਇਸੇ ਤਰ੍ਹਾਂ ਹਰਿਆਣਾ ਤੋੋਂ ਰਾਜੇਸ਼ ਰੁਹਿਲ ਜਨਰਲ ਸਕੱਤਰ ਅਤੇ ਚੰਡੀਗੜ੍ਹ ਤੋਂ ਅੰਗਰੇਜ਼ ਸਿੰਘ ਐੈਡੀਸ਼ਨਲ ਸਕੱਤਰ ਜਨਰਲ ਬਣੇ ਹਨ। ਇਸੇ ਤਰ੍ਹਾਂ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਇੰਜਨੀਅਰ ਭੁਪਿੰਦਰ ਸਿੰਘ ਸੋਮਲ ਅਤੇ ਪੰਜਾਬ ਤੋੋਂ ਹੀ ਨਰਿੰਦਰ ਕੁਮਾਰ ਨੂੰ ਨੌਰਥ ਜ਼ੋਨ ਪੱਧਰੀ ਇਸ ਜਥੇਬੰਦੀ ਦੇ ਪ੍ਰੈੱਸ ਸਕੱਤਰ ਦਾ ਅਹੁਦਾ ਦਿੱਤਾ ਗਿਆ ਹੈ।