ਲਖਵਿੰਦਰ ਸਿੰਘ
ਮਲੋਟ, 20 ਫਰਵੀ
ਮਲੋਟ ਵਿਖੇ ਵੱਖ-ਵੱਖ ਬੂਥਾਂ ‘ਤੇ ਜਿਥੇ ਆਮ ਲੋਕਾਂ ਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਵੋਟਰਾਂ ਤੋਂ ਇਲਾਵਾਂ ਬਜ਼ੁਰਗ ਤੇ ਵਿਸ਼ੇਸ਼ ਵੋਟਰਾਂ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਡੀਏਵੀ ਕਾਲਜ ਵਿੱਚ ਵੋਟ ਪਾਉਣ ਲਈ ਵ੍ਹੀਲ ਚੇਅਰ ‘ਤੇ ਆਈ 95 ਸਾਲ ਦੀ ਕਿ੍ਸ਼ਨਾ ਦੇਵੀ, 72 ਸਾਲਾਂ ਦੀ ਦਰਸ਼ਨਾਂ ਰਾਣੀ, ਵਾਰਡ ਨੰਬਰ 10 ਚੋਂ ਆਈ 70 ਸਾਲਾਂ ਦੀ ਬੇਬੇ ਕੈਲਾਸ਼ ਰਾਣੀ ਅਤੇ ਲੱਤ ਤੋਂ ਅਪਾਹਜ ਸ਼ਿਮਲਾ ਰਾਣੀ ਆਦਿ ਨੇ ਕਿਹਾ ਕਿ ਸਰੀਰ ਬਿਰਧ ਅਤੇ ਬੱਜਰ ਹੋਣ ਦੇ ਬਾਵਜੂਦ ਵੀ ਉਹ ਵੋਟ ਪਾਉਣ ਲਈ ਇਸ ਲਈ ਪਹੁੰਚੇ ਹਨ
ਭਿੱਖੀਵਿੰਡ(ਨਰਿੰਦਰ ਸਿੰਘ): ਇਥੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਬਜ਼ੁਰਗ ਔਰਤ ਵੀ ਪਿੱਛੇ ਨਹੀਂ ਰਹੀ।
ਉਸ ਨੇ ਸੁਰੱਖਿਆ ਜਵਾਨਾਂ ਤੇ ਪਰਿਵਾਰ ਦੀ ਮਦਦ ਨਾਲ ਬੂਥ ਤੱਕ ਪਹੁੰਚ ਕੇ ਵੋਟ ਪਾਈ।
ਪਟਿਆਲਾ(ਗੁਰਨਾਮ ਸਿੰਘ ਅਕੀਦਾ): ਇਥੇ 88 ਸਾਲਾ ਪਿਤੰਬਰ ਦੱਤ ਨੇ ਪਾਈ ਵੋਟ ਪਾਈ।
ਇਸ ਬਜ਼ੁਰਗ ਨੂੰ ਪੋਲਿੰਗ ਸਟਾਫ਼ ਨੇ ਸਨਮਾਨਿਤ ਕੀਤਾ।
ਲਹਿਰਾਗਾਗਾ(ਰਮੇਸ਼ ਭਾਰਦਵਾਜ): ਇਥੇ ਅੱਜ 95 ਸਾਲ ਦੀ ਬਜ਼ੁਰਗ ਨੇ ਵੋਟ ਪਾ ਕੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ।
ਫਿਰੋਜ਼ਪੁਰ(ਸੰਜੀਵ ਹਾਂਡਾ):ਬਲਾਕ ਮਮਦੋਟ ਦੇ ਪਿੰਡ ਪੀਰ ਖਾਂ ਸ਼ੇਖਾਂ ਵਿੱਚ 105 ਸਾਲਾ ਬਜ਼ੁਰਗ ਔਰਤ ਨੈਨੋ ਦੇਵੀ ਨੇ ਵੀ ਵੋਟ ਪਾਈ।
ਉਹ ਵ੍ਹੀਲਚੇਅਰ ’ਤੇ ਪਰਿਵਾਰ ਨਾਲ ਪੁੱਜੀ
ਨਿਹਾਲ ਸਿੰਘ ਵਾਲਾ(ਰਾਜਵਿੰਦਰ ਰੌਂਤਾ): ਨਿਹਾਲ ਸਿੰਘ ਵਾਲਾ ਦੇ ਪਿੰਡ ਪੱਤੋ ਹੀਰਾ ਸਿੰਘ ਵਿਖੇ ਵਿਸ਼ੇਸ਼ ਔਰਤ ਬਗ਼ੈਰ ਟਰਾਈਸਾਈਕਲ ਤੋਂ ਵੋਟ ਪਾਉਣ ਲਈ ਆਈ।