ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਮਾਰਚ
ਭੰਗੜੇ ਦੇ ਉਸਤਾਦ ਤੇ ਸਿੱਖਿਆ ਸ਼ਾਸਤਰੀ ਪ੍ਰੋ. ਇੰਦਰਜੀਤ ਸਿੰਘ ਦਾ ਅੱਜ ਸੀਐੱਮਸੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਇਹ ਜਾਣਕਾਰੀ ਪੰਜਾਬ ਕਲਚਰਲ ਸੁਸਾਇਟੀ ਦੇ ਪ੍ਰਧਾਨ ਤੇ ਉਨ੍ਹਾਂ ਦੇ ਨਜ਼ਦੀਕੀ ਰਵਿੰਦਰ ਰੰਗੂਵਾਲ ਨੇ ਦਿੱਤੀ। ਲੰਘੀ 12 ਮਾਰਚ ਨੂੰ ਜਲੰਧਰ ’ਚ ਸੜਕ ਹਾਦਸੇ ਦੌਰਾਨ ਪ੍ਰੋ. ਇੰਦਰਜੀਤ ਸਿੰਘ ਦੇ ਸਿਰ ਦੀ ਸੱਟ ਲੱਗੀ ਸੀ, ਜਿਸ ਤੋਂ ਉਹ ਉੱਭਰ ਨਾ ਸਕੇ। ਪ੍ਰੋ. ਇੰਦਰਜੀਤ ਲਾਇਲਪੁਰ ਖਾਲਸਾ ਕਾਲਜ ਜਲੰਧਰ ‘ਚ ਕਾਮਰਸ ਦੇ ਪ੍ਰੋਫੈਸਰ ਸਨ ਪਰ ਭੰਗੜੇ ਦੇ ਉਸਤਾਦ ਵਜੋਂ ਉਨ੍ਹਾਂ ਸੈਂਕੜੇ ਸ਼ਾਗਿਰਦ ਭੰਗੜਾ ਤੇ ਸੰਗੀਤ ਖੇਤਰ ’ਚ ਉਤਾਰੇ। ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਐੱਸਪੀ ਸਿੰਘ, ਗਾਇਕ ਪੰਮੀ ਬਾਈ, ਸੁਰਿੰਦਰ ਸ਼ਿੰਦਾ ਨੇ ਉਨ੍ਹਾਂ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ।