ਪੱਤਰ ਪ੍ਰੇਰਕ
ਚੰਡੀਗੜ੍ਹ, 11 ਜੁਲਾਈ
ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ ਬਦਲੀਆਂ ਦਾ ਸਟੇਸ਼ਨ ਚੁਣਨ ਲਈ ਸਿਰਫ ਦੋ ਦਿਨ ਦਾ ਸਮਾਂ ਦਿੱਤਾ। ਇਹ ਪੋਰਟਲ ਵੀ ਇਕ ਦਿਨ ਦੀ ਦੇਰੀ ਨਾਲ ਖੋਲ੍ਹਿਆ ਗਿਆ। ਪੋਰਟਲ ਨਾ ਖੁੱਲ੍ਹਣ ਕਾਰਨ ਅਧਿਆਪਕਾਂ ਨੂੰ ਖਾਸੀ ਪ੍ਰੇਸ਼ਾਨ ਝੱਲਣੀ ਪਈ। ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਘੱਟ ਸਮਾਂ ਦਿੱਤੇ ਜਾਣ ਦੀ ਨਿਖੇਧੀ ਕੀਤੀ ਹੈ। ਸਿੱਖਿਆ ਵਿਭਾਗ ਵੱਲੋਂ ਬਦਲੀਆਂ ਸਬੰਧੀ ਸਟੇਸ਼ਨ ਚੋਣ ਲਈ ਮੌਕਾ ਦੇਣ ਬਾਰੇ ਪੱਤਰ 10 ਜੁਲਾਈ ਰਾਤ ਨੂੰ ਜਾਰੀ ਕੀਤਾ ਕੀਤਾ। ਪੱਤਰ ਵਿਚ ਕਿਹਾ ਗਿਆ ਕਿ ਸਟੇਸ਼ਨ ਦੀ 9 ਤੋਂ 11 ਜੁਲਾਈ ਤੱਕ ਚੋਣ ਕਰ ਲਈ ਜਾਵੇ ਪਰ ਬਾਅਦ ਵਿਚ ਪੋਰਟਲ ਨਾ ਚੱਲਿਆ। ਆਗੂਆਂ ਨੇ ਮੰਗ ਕੀਤੀ ਕਿ 10 ਜੁਲਾਈ ਨੂੰ ਪੱਤਰ ਜਾਰੀ ਕਰ ਕੇ 9 ਜੁਲਾਈ ਤੋਂ ਸਟੇਸ਼ਨ ਚੁਣਨ ਦਾ ਮੌਕਾ ਦੇਣ ਵਾਲੇ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ।