ਬਰਨਾਲਾ: ਪਿੰਡ ਠੀਕਰੀਵਾਲਾ ਦੀ ਅਨਾਜ ਮੰਡੀ ਵਿੱਚ ਅੱਜ ਫੜ੍ਹ ’ਚ ਜੀਰੀ ਲਾਹੁਣ ਸਬੰਧੀ ਦੋ ਆੜ੍ਹਤੀਆਂ ਵਿਚਾਲੇ ਤਕਰਾਰ ਹੋ ਗਈ ਅਤੇ ਇੱਕ ਆੜ੍ਹਤੀ ਨੇ ਦੂਜੇ ਨੂੰ ਜਾਨ ਤੋਂ ਮਾਰਨ ਦੀ ਨੀਅਤ ਨਾਲ ਆਪਣੇ ਲਾਇਸੰਸੀ ਪਿਸਤੌਲ ਨਾਲ ਤਿੰਨ ਗੋਲੀਆਂ ਦਾਗ ਦਿੱਤੀਆਂ। ਜ਼ਖ਼ਮੀ ਆੜ੍ਹਤੀ ਜਗਦੀਸ਼ ਚੰਦ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਗਦੀਸ਼ ਚੰਦ ਦੇ ਪੁੱਤਰ ਟੋਨੀ ਸਿੰਗਲਾ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਿਤਾ ਆਪਣੇ ਫੜ੍ਹ ਉੱਤੇ ਖੜ੍ਹੇ ਸਨ। ਇੰਨੇ ਨੂੰ ਇੱਕ ਵਪਾਰੀ ਆਗੂ ਦਾ ਭਰਾ ਸਤੀਸ਼ ਕੁਮਾਰ ਸੰਘੇੜਾ ਉੱਥੇ ਆਪਣਾ ਮਾਲ ਲਾਹੁਣ ਲੱਗ ਪਿਆ। ਜਦੋਂ ਉਨ੍ਹਾਂ ਇਸ ਦਾ ਵਿਰੋਧ ਕੀਤਾ ਤਾਂ ਸਤੀਸ਼ ਕੁਮਾਰ ਉਸ ਦੇ ਪਿਤਾ ’ਤੇ ਤਿੰਨ ਗੋਲੀਆਂ ਚਲਾ ਕੇ ਫਰਾਰ ਹੋ ਗਿਆ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ