ਨਿੱਜੀ ਪੱਤਰ ਪ੍ਰੇਰਕ
ਰਾਮਪੁਰਾ ਫੂਲ, 24 ਜੂਨ
ਪਿੰਡ ਲਹਿਰਾ ਧੂਰਕੋਟ ਵਿੱਚ ਇੱਕ ਔਰਤ ਨੇ ਰੇਲ ਗੱਡੀ ਹੇਠ ਆ ਕੇ ਖੁਦਕੁਸ਼ੀ ਕਰ ਲਈ। ਪੁਲੀਸ ਅਨੁਸਾਰ ਮ੍ਰਿਤਕਾ ਦੀ ਪਛਾਣ ਜਸਪਾਲ ਕੌਰ (44) ਪਤਨੀ ਜਸਵਿੰਦਰ ਸਿੰਘ ਵਾਸੀ ਲਹਿਰਾ ਧੂਰਕੋਟ ਵਜੋਂ ਹੋਈ ਹੈ। ਉਸ ਦੀ ਲਾਸ਼ ਰੇਲਵੇ ਲਾਈਨਾਂ ਤੋਂ ਮਿਲੀ ਹੈ। ਉਹ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਰਹਿੰਦੀ ਸੀ ਅਤੇ ਅੱਜ ਸਵੇਰੇ ਰੇਲ ਗੱਡੀ ਥੱਲੇ ਆ ਕੇ ਉਸ ਨੇ ਆਪਣੀ ਜਾਨ ਦੇ ਦਿੱਤੀ। ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਸੂਚਨਾ ਮਿਲੀ ਸੀ ਕਿ ਰੇਲਵੇ ਲਾਈਨਾਂ ‘ਤੇ ਇੱਕ ਔਰਤ ਦੀ ਲਾਸ਼ ਪਈ ਹੈ।