ਸਰਦੂਲਗੜ੍ਹ (ਪੱਤਰ ਪ੍ਰੇਰਕ): ਪਿੰਡ ਫ਼ਤਹਿਪੁਰ ਦੇ ਮਜ਼ਦੂਰ ਦੀ ਨਹਿਰ ਵਿੱਚ ਡੁੱਬਣ ਕਰਕੇ ਮੌਤ ਹੋ ਗਈ। ਰਾਮ ਸਰੂਪ ਸਿੰਘ (55) ਪੁੱਤਰ ਗੁਜ਼ਰ ਸਿੰਘ ਖੇਤਾਂ ਵਿੱਚ ਝੋਨਾ ਲਗਾ ਰਿਹਾ ਸੀ। ਇਸ ਦੌਰਾਨ ਉਸ ਨੂੂੰ ਪਿਆਸ ਲੱਗ ਗਈ। ਉਹ ਨਾਲ ਵਗ ਰਹੀ ਨਿਊ ਢੰਡਾਲ ਨਹਿਰ ਵਿਚ ਪਾਣੀ ਪੀਣ ਲਈ ਗਿਆ। ਉਥੇ ਪੈਰ ਤਿਲਕ ਜਾਣ ਕਾਰਨ ਉਹ ਨਹਿਰ ਵਿੱਚ ਡਿੱਗ ਪਿਆ। ਸਾਥੀ ਮਜ਼ਦੂਰਾਂ ਅਤੇ ਨੇੜਲੇ ਕਿਸਾਨਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ। ਉਸ ਦੀ ਲਾਸ਼ ਪਿੰਡ ਭਗਵਾਨਪੁਰ ਹੀਂਗਣਾ ਕੋਲੋਂ ਨਹਿਰ ਵਿੱਚੋਂ ਮਿਲੀ। ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਲਿਆਂਦਾ ਗਿਆ।