ਨਿੱਜੀ ਪੱਤਰ ਪ੍ਰੇਰਕ
ਰਾਮਪੁਰਾ ਫੂਲ, 8 ਅਗਸਤ
ਪੰਜਾਬ ਦੀਆਂ 13 ਸੈਲਫ ਫਾਇਨਾਂਸਡ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਐਸੋਸੀਏਸ਼ਨਾਂ ’ਤੇ ਆਧਾਰਤ ਜੁਆਇੰਟ ਐਸੋਸੀਏਸ਼ਨ ਆਫ਼ ਕਾਲਜ (ਜੈਕ) ਦੀ ਬਾਡੀ ਦੀ ਬੀਤੇ ਦਿਨ ਹੋਈ ਚੋਣ ਵਿਚ ਡਾ. ਗੁਰਮੀਤ ਸਿੰਘ ਧਾਲੀਵਾਲ ਨੂੰ ਸਰਬਸੰਮਤੀ ਨਾਲ ਚੇਅਰਮੈਨ ਤੇ ਜਗਜੀਤ ਸਿੰਘ ਧੂਰੀ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜੈਕ ਦੇ ਨਵ-ਨਿਯੁਕਤ ਜਨਰਲ ਸਕੱਤਰ ਐੱਸ.ਐੱਸ ਚੱਠਾ ਨੇ ਦੱਸਿਆ ਕਿ ਸਤਨਾਮ ਸਿੰਘ ਸੰਧੂ ਨੂੰ ਮੁੱਖ ਸਰਪ੍ਰਸਤ, ਚਰਨਜੀਤ ਸਿੰਘ ਵਾਲੀਆ ਅਤੇ ਮਨਜੀਤ ਸਿੰਘ ਨੂੰ ਸਰਪ੍ਰਸਤ, ਡਾ. ਅੰਸ਼ੂ ਕਟਾਰੀਆ ਨੂੰ ਕੋ-ਚੇਅਰਮੈਨ, ਨਿਰਮਲ ਸਿੰਘ ਨੂੰ ਸੀਨੀਅਰ ਵਾਈਸ ਪ੍ਰਧਾਨ, ਜਸਨੀਤ ਸਿੰਘ, ਡਾ. ਸਤਵਿੰਦਰ ਸਿੰਘ ਸੰਧੂ ਅਤੇ ਵਿਪਨ ਸ਼ਰਮਾ ਵਾਈਸ ਪ੍ਰਧਾਨ , ਸ਼ਿਮਾਂਯੂ ਗੁਪਤਾ ਫਾਇਨਾਂਸ ਸਕੱਤਰ ਅਤੇ ਰਜਿੰਦਰ ਸਿੰਘ ਧਨੋਆ ਸਕੱਤਰ ਚੁਣੇ ਗਏ ਹਨ।