ਅੰਮ੍ਰਿਤਸਰ: ਪੰਜਾਬੀ ਸਾਹਿਤ ਜਗਤ ਦੇ ਖੋਜੀ ਵਿਦਵਾਨ ਪ੍ਰੋ. (ਡਾ.) ਹਰਚੰਦ ਸਿੰਘ ਬੇਦੀ ਦਾ 29 ਮਈ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਨਰਾਇਣਗੜ੍ਹ ਛੇਹਰਟਾ ਸ਼ਮਸ਼ਾਨਘਾਟ ਵਿਚ ਕੀਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਪੁੱਤਰ ਹਰਨੂਰ ਸਿੰਘ ਬੇਦੀ ਨੇ ਦਿੱਤੀ। ਉਨ੍ਹਾਂ ਦੇ ਅੰਤਮ ਦਰਸ਼ਨਾਂ ਲਈ ਵੱਡੀ ਗਿਣਤੀ ਵਿਦਿਆਰਥੀ, ਮਿੱਤਰ ਤੇ ਸਾਕ ਸਬੰਧੀ ਹਾਜ਼ਰ ਹੋਏ। ਡਾ. ਬੇਦੀ ਦੀ ਦੇਹ ’ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਵੱਲੋਂ ਬਾਬਾ ਭਗਤ ਸਿੰਘ, ਪ੍ਰਿੰਸੀਪਲ ਡਾ. ਮਹਿਲ ਸਿੰਘ, ਡਾ. ਗੁਰਉਪਦੇਸ਼ ਸਿੰਘ, ਜੋਗਿੰਦਰ ਸਿੰਘ ਅਦਲੀਵਾਲ, ਡਾ. ਏ.ਐਸ ਪੁਰੀ, ਲਖਵਿੰਦਰ ਸਿੰਘ ਬੇਦੀ, ਹਰਦੇਵ ਸਿੰਘ ਬੇਦੀ ਡੀਐਸਪੀ, ਫੈਡਰੇਸ਼ਨ ਆਗੂ ਜਸਬੀਰ ਸਿੰਘ ਘੁੰਮਣ ਐਡਵੋਕੇਟ ਆਦਿ ਨੇ ਦੋਸ਼ਾਲੇ ਭੇਟ ਕੀਤੇ। -ਟ੍ਰਿਬਿਊਨ ਨਿਊਜ਼ ਸਰਵਿਸ