ਨਿੱਜੀ ਪੱਤਰ ਪ੍ਰੇਰਕ
ਨੰਗਲ, 6 ਜੁਲਾਈ
ਡਾ. ਸ਼ਿਆਮਾਂ ਪ੍ਰਸਾਦ ਮੁਖਰਜੀ ਦੀ ਜੈਅੰਤੀ ਨੂੰ ਲੈ ਕੇ ਅੱਜ ਨੰਗਲ ਭਾਜਪਾ ਮੰਡਲ ਦੇ ਵਰਕਰਾਂ ਨੇ ਸੀਨੀਅਰ ਆਗੂ ਚੰਦਰ ਕੁਮਾਰ ਬਜਾਜ ਤੇ ਡਾ. ਇਸ਼ਵਰ ਚੰਦਰ ਸਰਦਾਨਾ ਦੀ ਅਗਵਾਈ ਹੇਠ ਸਵਾਮੀ ਨਵਲ ਦੀ ਕੁਟੀਆ ਵਿਚ ਬੂਟੇ ਲਗਾਏ। ਇਸ ਮੌਕੇ ਡਾ. ਸਰਦਾਨਾ ਨੇ ਡਾ. ਮੁਖਰਜੀ ਦੇ ਜਵੀਨ ’ਤੇ ਚਾਨਣਾ ਪਾਇਆ ਤੇ ਉਨ੍ਹਾਂ ਵੱਲੋਂ ਦਿਖਾਏ ਗਏ ਰਾਹ ’ਤੇ ਚੱਲਣ ਦਾ ਅਹਿਦ ਲਿਆ। ਇਸ ਮੌਕੇ ਤੇ ਮਹੇਸ਼ ਕਾਲੀਆ, ਸ਼ੁਸ਼ੀਲ ਚੋਪੜਾਂ, ਨਰੇਸ਼ ਚਾਵਲਾ, ਅਨਿਲ ਕੁਮਾਰ, ਮਨੂੰ ਪਟਿਆਲ, ਰਾਜੇਸ਼ ਬੱਗਾ, ੳਂਕਾਰ ਸਿੰਘ ਬੇਦੀ, ਸੀਆ ਰਾਮ ਆਦਿ ਮੌਜੂਦ ਸਨ।
ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਭਾਜਪਾ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਲਕਸ਼ਮੀ ਮਿੱਤਲ ਨੇ ਸ੍ਰੀ ਲਕਸ਼ਮੀ ਨਰਾਇਣ ਮੰਦਰ ਰੋਡ ਸਥਿਤ ਆਪਣੇ ਨਿਵਾਸ ’ਤੇ ਦੇਸ਼ ਦੇ ਪ੍ਰਥਮ ਉਦਯੋਗ ਮੰਤਰੀ ਤੇ ਭਾਰਤੀ ਜਨਸੰਘ ਦੇ ਸੰਸਥਾਪਕ ਡਾ. ਸ਼ਿਆਮਾ ਪ੍ਰਸ਼ਾਦ ਮੁਖਰਜੀ ਦਾ ਜਨਮ ਦਿਹਾੜਾ ਮਨਾਇਆ, ਜਿਸ ਵਿਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਗਰਗ ਵਿਸ਼ੇਸ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਦਯੋਗਪਤੀ ਸੁਰਿੰਦਰ ਮਿੱਤਲ, ਜ਼ਿਲ੍ਹਾ ਜਨਰਲ ਸਕੱਤਰ ਰਾਕੇਸ਼ ਗਰਗ, ਮੰਡਲ ਪ੍ਰਧਾਨ ਪੁਨੀਤ ਗੋਇਲ, ਰਾਮਚੇਤ, ਮੀਨਲ ਗੁਪਤਾ ਹਾਜ਼ਰ ਸਨ।
ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਭਾਜਪਾ ਮੰਡਲ ਖਮਾਣੋਂ ਦੀ ਮੀਟਿੰਗ ਸਾਬਕਾ ਮੰਡਲ ਪ੍ਰਧਾਨ ਬਚਨ ਲਾਲ ਸ਼ਰਮਾ ਤੇ ਭਾਜਪਾ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਅਮਰਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਹਾਜ਼ਰ ਵੱਖ ਵੱਖ ਆਗੂਆਂ ਨੇ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜਨਮ ਦਿਹਾੜੇ ’ਤੇ ਉਨ੍ਹਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਦੱਸਿਆ ਕਿ ਸ੍ਰੀ ਮੁਖਰਜੀ ਆਜ਼ਾਦ ਭਾਰਤ ਦੇ ਪਹਿਲੇ ਆਗੂ ਸਨ, ਜਿਨ੍ਹਾਂ ਨੇ ਜੰਮੂ ਕਸ਼ਮੀਰ ਦੀ ਆਜ਼ਾਦੀ ਵਾਸਤੇ ਸ਼ਹਾਦਤ ਦਿੱਤੀ।