ਬਰਨਾਲਾ: ਭੱਠਲ ਪੁਰਸਕਾਰ ਬੋਰਡ ਦੇ ਕਨਵੀਨਰ ਕੰਵਰਜੀਤ ਭੱਠਲ ਨੇ ਇਸ ਸਾਲ ਭੱਠਲ ਪੁਰਸਕਾਰ ਕਹਾਣੀਕਾਰ ਤੇ ਆਲੋਚਕ ਡਾ. ਜੋਗਿੰਦਰ ਸਿੰਘ ਨਿਰਾਲਾ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ। ਭੱਠਲ ਨੇ ਦੱਸਿਆ ਕਿ ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਕਹਾਣੀ, ਆਲੋਚਨਾ, ਮਿਨੀ ਕਹਾਣੀ ਤੇ ਸੰਪਾਦਨਾ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ| ਉਨ੍ਹਾਂ ਦੱਸਿਆ ਕਿ ਨਵੰਬਰ ’ਚ ਬਰਨਾਲਾ ਦੇ ਕਲਾਕਾਰ ਭਵਨ ’ਚ ਸਨਮਾਨ ਸਮਾਗਮ ਕਰਵਾਇਆ ਜਾਵੇਗਾ। -ਖੇਤਰੀ ਪ੍ਰਤੀਨਿਧ