ਕੇਪੀ ਸਿੰਘ
ਗੁਰਦਾਸਪੁਰ, 7 ਜਨਵਰੀ
ਜ਼ਿਲ੍ਹੇ ਦੇ ਬਲਾਕ ਕਲਾਨੌਰ ਅਧੀਨ ਪਿੰਡ ਪਿੰਡੀ ਸੈਦਾਂ ਵਿੱਚ ਭੇਤਭਰੀ ਹਾਲਤ ’ਚ ਕਈ ਦਰਜਨ ਕਾਂ ਤੇ ਬਗਲੇ ਮਰ ਗਏ ਹਨ। ਇਸ ਤੋਂ ਬਾਅਦ ਲੋਕਾਂ ਨੇ ਬਰਡ ਫਲੂ ਦਾ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। ਵੀਰਵਾਰ ਨੂੰ ਪਿੰਡ ਪਿੰਡੀ ਸੈਦਾਂ ਦੇ ਸਰਪੰਚ ਰਵੇਲ ਸਿੰਘ ਪਿੰਡੀਆਂ, ਭਾਈ ਜਗਜੀਤ ਸਿੰਘ, ਸਰਦੂਲ ਸਿੰਘ, ਦਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਪਿੰਡੀ ਸੈਦਾਂ ਦੇ ਖੇਤਾਂ ਵਿੱਚ ਦਲਜੀਤ ਸਿੰਘ ਅਤੇ ਪੰਚ ਸਰਦੂਲ ਸਿੰਘ ਨੇ ਵੱਡੀ ਗਿਣਤੀ ਵਿੱਚ ਕਾਂ ਅਤੇ ਬਗਲੇ ਮਰੇ ਦੇਖੇ। ਦੂਸਰੇ ਪਾਸੇ ਜੰਗਲੀ ਜੀਵ ਵਿਭਾਗ ਦੀ ਅਧਿਕਾਰੀ ਰਮਨਦੀਪ ਕੌਰ ਅਤੇ ਬਲਾਕ ਅਫ਼ਸਰ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਮਹਿਕਮੇ ਦੀਆਂ ਟੀਮਾਂ ਮਰੇ ਪੰਛੀਆਂ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀਆਂ ਹਨ। ਵੈਟਰਨਰੀ ਡਾਕਟਰ ਮੰਜੇਸ਼ ਸ਼ਰਮਾ ਵੱਲੋਂ ਮ੍ਰਿਤ ਪੰਛੀਆਂ ਨੂੰ ਜਾਂਚ ਲਈ ਭੇਜਿਆ ਗਿਆ ਹੈ।