ਬਸੀ ਪਠਾਣਾਂ: ਮੇਹਰ ਬਾਬਾ ਚੈਰੀਟੇਬਲ ਟਰੱਸਟ ਵੱਲੋਂ ਕਾਊਂਸਲੇਟ ਜਨਰਲ ਆਫ ਕੈਨੇਡਾ ਦੇ ਸਹਿਯੋਗ ਨਾਲ ਅੱਜ ਮਾਤਾ ਹਰਨਾਮ ਕੌਰ ਕਮਿਊਨਿਟੀ ਡਿਵੈਲਪਮੈਂਟ ਸੈਂਟਰ ਵਿਚ ਪੇਂਡੂ ਔਰਤਾਂ ਨੂੰ ਡਿਜੀਟਲ ਪੱਖੋਂ ਆਤਮ-ਨਿਰਭਰ ਕਰਨ ਦੇ ਉਦੇਸ਼ ਨਾਲ ‘ਪੰਜਾਬ ਦੀਆਂ ਪੇਂਡੂ ਔਰਤਾਂ ਲਈ ਡਿਜੀਟਲ ਆਤਮ-ਨਿਰਭਰ ਪ੍ਰਾਜੈਕਟ’ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਕਾਊਂਸਲੇਟ ਜਨਰਲ ਆਫ ਕੈਨੇਡਾ ਮਿਆਂ ਯੈਨ ਤੇ ਉਨ੍ਹਾਂ ਦੇ ਪਤੀ ਜਾਨ ਹਿਗੀ ਬਾਥਮ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਮੁੱਖ ਮਹਿਮਾਨ ਮਿਆਂ ਯੈਨ ਨੇ ਕਿਹਾ ਕਿ 16 ਮਹੀਨੇ ਚੱਲਣ ਵਾਲੇ ਇਸ ਪ੍ਰਾਜੈਕਟ ’ਚ ਮੇਹਰ ਬਾਬਾ ਚੈਰੀਟੇਬਲ ਟਰੱਸਟ, ਬਸੀ ਪਠਾਣਾਂ ਨਾਲ ਸਾਂਝ ਪਾਈ ਹੈ। ਜਿਸ ਤਹਿਤ 500 ਦੇ ਕਰੀਬ ਪੇਂਡੂ ਔਰਤਾਂ ਨੂੰ ਡਿਜੀਟਲ ਪੱਖੋਂ ਆਤਮਨਿਰਭਰ ਬਣਾਇਆ ਜਾਵੇਗਾ।
-ਪੱਤਰ ਪ੍ਰੇਰਕ