ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਦਸੰਬਰ
ਡੀਆਈਜੀ (ਜੇਲ੍ਹਾਂ) ਲਖਵਿੰਦਰ ਸਿੰਘ ਜਾਖੜ ਨੇ ਅੱਜ ਕਿਸਾਨ ਅੰਦੋਲਨ ਦੀ ਹਮਾਇਤ ’ਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫ਼ਾ ਗ੍ਰਹਿ ਵਿਭਾਗ ਨੂੰ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਉਨ੍ਹਾਂ ਅਸਤੀਫਾ ਦਿੱਤਾ ਹੈ ਅਤੇ ਉਹ ਹੁਣ ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਇਸ ਵੇਲੇ ਧੱਕਾ ਹੋ ਰਿਹਾ ਹੈ ਤਾਂ ਉਹ ਚੁੱਪ ਕਿਵੇਂ ਬੈਠ ਸਕਦੇ ਹਨ। ਏਡੀਜੀਪੀ (ਜੇਲ੍ਹਾਂ) ਪੀਕੇ ਸਿਨਹਾ ਨੇ ਕਿਹਾ ਕਿ ਡੀਆਈਜੀ ਲਖਵਿੰਦਰ ਸਿੰਘ ਜਾਖੜ ਨੇ ਸਰਕਾਰ ਨੂੰ ਅਸਤੀਫਾ ਭੇਜਿਆ ਹੈ ਜਿਸ ਦੀ ਕਾਪੀ ਉਨ੍ਹਾਂ ਨੂੰ ਵੀ ਪ੍ਰਾਪਤ ਹੋਈ ਹੈ। ਅਸਤੀਫੇ ’ਚ ਉਨ੍ਹਾਂ ਕਿਸਾਨ ਅੰਦੋਲਨ ਦੀ ਗੱਲ ਲਿਖੀ ਹੈ। ਜ਼ਿਕਰਯੋਗ ਹੈ ਕਿ ਜਾਖੜ ਸਤੰਬਰ ਮਹੀਨੇ ਵਿੱਚ ਹੀ ਬਹਾਲ ਹੋਏ ਹਨ।