ਪੱਤਰ ਪ੍ਰੇਰਕ
ਦੋਦਾ, 3 ਜੂਨ
ਪਿੰਡ ਧੂਲਕੋਟ ਤੋਂ ਰੋਜ਼ੀ-ਰੋਟੀ ਲਈ ਬਹਿਰੀਨ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੇ ਭਰਾ ਸੁਖਜਿੰਦਰ ਸਿੰਘ ਵਾਸੀ ਧੂਲਕੋਟ ਨੇ ਦੱਸਿਆ ਕਿ ਉਸ ਦਾ ਭਰਾ ਬਿੱਟੂ ਸਿੰਘ (32) ਪੁੱਤਰ ਗੁਰਦੇਵ ਸਿੰਘ ਕਰੀਬ 7 ਸਾਲ ਪਹਿਲਾਂ ਬਹਿਰੀਨ ਗਿਆ ਸੀ ਅੇ ਹੁਣ ਉਸ ਦੇ ਦੋਸਤ ਨੇ ਫੋਨ ’ਤੇ ਦੱਸਿਆ ਕਿ ਊਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ।