ਨਿਧੜਕ ਬਰਾੜ ਨੂੰ ਮਨਾਉਣ ਮੋਗਾ ਪਹੁੰਚੇ ਢੀਂਡਸਾ

ਨਿਧੜਕ ਬਰਾੜ ਨੂੰ ਮਨਾਉਣ ਮੋਗਾ ਪਹੁੰਚੇ ਢੀਂਡਸਾ

ਨਿਧੜਕ ਬਰਾੜ ਨਾਲ ਗੱਲਬਾਤ ਕਰਦੇ ਹੋਏ ਸੁਖਦੇਵ ਸਿੰਘ ਢੀਂਡਸਾ।

ਮਹਿੰਦਰ ਸਿੰਘ ਰੱਤੀਆਂ

ਮੋਗਾ, 12 ਸਤੰਬਰ

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿੱਚ ਚੱਲ ਰਿਹਾ ਅੰਦਰੂਨੀ ਸੰਕਟ ਦੂਰ ਕਰਨ ਲਈ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅੱਜ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਨਿਧੜਕ ਸਿੰਘ ਬਰਾੜ ਘਰ ਪੁੱਜੇ। ਉਹ ਕਰੀਬ ਸਾਢੇ ਤਿੰਨ ਘੰਟੇ ਇੱਥੇ ਰਹੇ। ਕੁਝ ਦਿਨ ਪਹਿਲਾਂ ਹੀ ਪਾਰਟੀ ਆਗੂ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਵੀ ਬਰਾੜ ਨੂੰ ਮਿਲਣ ਮੋਗਾ ਆਏ ਸਨ। ਸੰਯੁਕਤ ਅਕਾਲੀ ਦਲ ਵੱਲੋਂ ਬੀਤੇ ਮਹੀਨੇ ਭੀਮ ਸੈਨਾ ਸਣੇ ਛੇ ਧਿਰਾਂ ਨਾਲ ਗੱਠਜੋੜ ਮਗਰੋਂ ਨਿਧੜਕ ਬਰਾੜ ਨੇ ਘਰੇਲੂ ਰੁਝੇਵਿਆਂ ਦਾ ਹਵਾਲਾ ਦਿੰਦੇ ਹੋਏ ਤਿੰਨ ਮਹੀਨੇ ਲਈ ਪਾਰਟੀ ਕੰਮਾਂ ਤੋਂ ਛੁੱਟੀ ਲਈ ਪੱਤਰ ਦਿੱਤਾ ਸੀ।

ਬਰਾੜ ਨੇ ਦੱਸਿਆ ਕਿ ਸ੍ਰੀ ਢੀਂਡਸਾ ਨਾਲ ਉਨ੍ਹਾਂ ਲੰਮਾ ਸਮਾਂ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਬਾਰੇ ਕੁਝ ਵੀ ਕਹਿਣ ਤੋਂ ਗੁਰੇਜ਼ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਘਰੇਲੂ ਰੁਝੇਵਿਆਂ ਕਾਰਨ ਪਾਰਟੀ ਕੰਮਾਂ ਤੋਂ ਛੁੱਟੀ ’ਤੇ ਹਨ। ਸ੍ਰੀ ਢੀਂਡਸਾ ਨੇ ਆਖਿਆ ਕਿ ਨਿਧੜਕ ਬਰਾੜ ਪਾਰਟੀ ਦੇ ਸੀਨੀਅਰ ਆਗੂ ਹਨ ਅਤੇ ਉਹ ਉਨ੍ਹਾਂ ਦਾ ਦਿਲੋਂ ਸਤਿਕਾਰ ਕਰਦੇ ਹਨ। ਉਨ੍ਹਾਂ ਆਖਿਆ ਕਿ ਮੀਟਿੰਗ ਦੌਰਾਨ ਕੁਝ ਪਾਰਟੀ ਮਸਲਿਆਂ ’ਤੇ ਚਰਚਾ ਹੋਈ ਹੈ। ਬਰਾੜ ਜਲਦੀ ਹੀ ਪਾਰਟੀ ਲਈ ਕੰਮ ਕਰਨਾ ਸ਼ੁਰੂ ਕਰ ਦੇਣਗੇ। ਉਨ੍ਹਾਂ ਕਿਹਾ ਕਿ ਬਰਾੜ ਦਾ ਪਾਰਟੀ ’ਚ ਵੱਡਾ ਯੋਗਦਾਨ ਹੈ। ਸੰਯੁਕਤ ਅਕਾਲੀ ਦਲ ਸਾਰਿਆਂ ਦੀ ਪਾਰਟੀ ਹੈ। ਇਸ ਵਿੱਚ ਕਿਸੇ ਨੂੰ ਅੱਖੋਂ ਪਰੋਖੇ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All