ਚੰਡੀਗੜ੍ਹ, 13 ਦਸੰਬਰ
ਬਰਤਾਨਵੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਿਸਾਨਾਂ ਬਾਰੇ ਗੁੰਮਰਾਹਕੁਨ ਪ੍ਰਚਾਰ ਕਰਕੇ ਉਨ੍ਹਾਂ ਨੂੰ ਵੱਖਵਾਦੀ ਤੇ ਅਤਿਵਾਦੀ ਦੱਸਣ ਲਈ ਮੀਡੀਆ ਦੀ ਆਲੋਚਨਾ ਕੀਤੀ ਹੈ। ਢੇਸੀ ਨੇ ਟਵੀਟ ਕੀਤਾ, ‘ਤੁਹਾਡੀ ਮੰਦੀ ਸ਼ਬਦਾਵਲੀ ਤੇ ਡਰਾਵੇ ਮੈਨੂੰ ਸੱਚ ਕਹਿਣ ਤੋਂ ਨਹੀਂ ਰੋਕ ਸਕਦੇ।’ ਉਨ੍ਹਾਂ ਕਿਹਾ, ‘ਕੁਝ ਮੀਡੀਆ ਅਦਾਰੇ ਸ਼ਾਂਤੀਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਅਤੇ ਕਿਸਾਨਾਂ ਦੇ ਹੱਕ ’ਚ ਬੋਲਣ ਵਾਲਿਆਂ ਨੂੰ ਵੱਖਵਾਦੀ ਜਾਂ ਅਤਿਵਾਦੀ ਕਹਿ ਰਹੇ ਹਨ। ਤੁਸੀਂ ਆਪਣੇ ਮੁਲਕ ਤੇ ਆਪਣੇ ਪੇਸ਼ੇ ਦਾ ਨੁਕਸਾਨ ਕਰ ਰਹੇ ਹੋ। ਤੁਹਾਡੀ ਮੰਡੀ ਸ਼ਬਦਾਵਲੀ ਤੇ ਡਰਾਵੇ ਮੈਨੂੰ ਸੱਚ ਕਹਿਣ ਤੋਂ ਨਹੀਂ ਰੋਕ ਸਕਦੇ।’ ਉਨ੍ਹਾਂ ਮੀਡੀਆ ਰਿਪੋਰਟਾਂ ਦੇ ਸਕਰੀਨ ਸ਼ਾਟ ਵੀ ਸਾਂਝੇ ਕੀਤੇ ਜਿਨ੍ਹਾਂ ’ਚ ਕਿਸਾਨਾਂ ਬਾਰੇ ਗੁੰਮਰਾਹਕੁਨ ਪ੍ਰਚਾਰ ਕੀਤੇ ਗਏ ਹਨ। ਉਨ੍ਹਾਂ ਕਿਹਾ, ‘ਲੋਕਤੰਤਰ ਦੇ ਬੁਨਿਆਦੀ ਥੰਮ ਨੂੰ ਕਮਜ਼ੋਰ ਕਰਨ ਥਾਂ ਕਿਰਪਾ ਕਰਕੇ ਤੱਥਾਂ ਵੱਲ ਧਿਆਨ ਦਿਓ।’ -ਆਈਏਐੱਨਐੱਸ