ਫਤਹਿਗੜ੍ਹ ਪੰਜਤੂਰ (ਪੱਤਰ ਪ੍ਰੇਰਕ): ਕਸਬਾ ਧਰਮਕੋਟ ’ਚ ਸਿੱੱਧੂਆਂ ਡਾਕ ਖਾਨੇ ਵਾਲੀ ਗਲੀ ਵਾਸੀ ਸੁਰਿੰਦਰ ਪਾਲ ਸਿੰਘ (35) ਉਰਫ ਰਾਜੂ ਦੀ ਨਸ਼ੇ ਦਾ ਟੀਕਾ ਲਾਉਣ ਕਾਰਨ ਮੌਤ ਹੋ ਗਈ। ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਕਈ ਵਾਰ ਆਪਣੇ ਪੁੱਤ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਸੀ ਪਰ ਉਹ ਨਸ਼ਾ ਨਾ ਛੱਡ ਸਕਿਆ। ਅੱਜ ਘਰ ਵਿੱਚ ਨਸ਼ਾ ਦਾ ਟੀਕਾ ਲਾਉਣ ਮਗਰੋਂ ਉਸ ਦੀ ਮੌਤ ਹੋ ਗਈ।