ਚਮਕੌਰ ਸਾਹਿਬ: ਸਟੇਟ ਬੈਂਕ ਆਫ ਪਟਿਆਲਾ ਦੇ ਸਾਬਕਾ ਡਾਇਰੈਕਟਰ ਤੇ ਸਮਾਜ ਸੇਵੀ ਦਵਿੰਦਰ ਸਿੰਘ ਜਟਾਣਾ ਦੀ ਅਮਰੀਕਾ ਰਹਿੰਦੀ ਲੜਕੀ ਸ਼ਹਿਨਾਜ ਦੇ ਪਰਿਵਾਰ ਨੇ ਪਿੰਡ ਜਟਾਣਾ ਦੇ ਮਿਡਲ ਤੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬੂਟੇ ਲਗਾਏ। ਇਸ ਦੀ ਸ਼ੁਰੂਆਤ ਫਿਲਮੀ ਅਦਾਕਾਰ ਗੁਰਪ੍ਰੀਤ ਕੌਰ ਭੰਗੂ ਨੇ ਅਮਰੀਕਾ ਦੇ ਮਸ਼ਹੂਰ ਫਲ ਆਵਾਕੌਡਾ ਦਾ ਬੂਟਾ ਲਾ ਕੇ ਕੀਤੀ। ਇਨ੍ਹਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਦੋ ਵਿਦਿਆਰਥੀਆਂ ਨੂੰ ਸੌਂਪੀ ਗਈ ਹੈ। ਇਸ ਮੌਕੇ ਕੋਆਪਰੇਟਿਵ ਬੈਂਕ ਬੇਲਾ ਦੇ ਮੈਨੇਜਰ ਦਿਲਰਾਜ ਸਿੰਘ, ਸੁਖਜੀਤ ਕੌਰ ਜਟਾਣਾ, ਸਰਪੰਚ ਦਿਆਲ ਸਿੰਘ, ਸਮਿਤੀ ਮੈਂਬਰ ਜਸਵੀਰ ਸਿੰਘ, ਪ੍ਰਧਾਨ ਹਰਬੰਸ ਸਿੰਘ, ਸਕੂਲ ਇੰਚਾਰਜ ਰਵਿੰਦਰ ਕੌਰ ਅਤੇ ਰੰਜਨਾ ਰਾਣੀ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ