ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਮਈ
‘ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ’-‘ਕੇਂਦਰੀ ਵਿਗਿਆਨਕ ਉਪਕਰਣ ਸੰਗਠਨ’ ਨੇ ਅਲਟਰਾ ਵਾਇਲਟ-ਸੀ ਏਅਰ ਡਾਕਟਰ ਨਾਮੀ ਸਿਸਟਮ ਵਿਕਸਤ ਕੀਤਾ ਜੋ ਵਾਇਰਸ, ਬੈਕਟੀਰੀਆ, ਫੰਗਸ ਤੇ ਹਵਾ ਵਿਚਲੀਆਂ ਹੋਰ ਅਲਾਮਤਾਂ ਤੋਂ ਬਚਾਉਂਦਾ ਹੈ। ਇਹ ਸਿਸਟਮ ਹਵਾ ਦੇ ਪ੍ਰਵਾਹ ’ਚ ਸੁਧਾਰ ਕਰਦਾ ਹੈ ਤੇ ਕਮਰੇ ਅੰਦਰਲੀ ਹਵਾ ਦੀ ਗੁਣਵੱਤਾ ਵਧਾਉਂਦਾ ਹੈ। ਇਹ ਤਕਨੀਕ ਮੌਜੂਦਾ ਮਹਾਮਾਰੀ ਦੇ ਦੌਰ ਵਿੱਚ ਘਰਾਂ ਅੰਦਰਲੀਆਂ ਗਤੀਵਿਧੀਆਂ ਲਈ ਕਾਫੀ ਲਾਹੇਵੰਦ ਹੈ। ਇਸ ਵਿੱਚ ਉਕਤ ਅਲਾਮਤਾਂ ਤੋਂ ਬਚਾਉਣ ਸਮਰਥਾ ਬਹੁਤ ਜ਼ਿਆਦਾ ਹੈ। ਇਹ ਤਕਨੀਕ ਪਹਿਲਾਂ ਹੀ 28 ਕੰਪਨੀਆਂ ਨੂੰ ਟਰਾਂਸਫ਼ਰ ਕਰ ਦਿੱਤੀ ਹੈ। ਸੰਸਥਾ ਦੇ ਡਾਇਰੈਕਟਰ ਪ੍ਰੋ. ਐੱਸ. ਅਨੰਤ ਰਾਮਕ੍ਰਿਸ਼ਨ ਨੇ ਦੱਸਿਆ ਕਿ ਇਨ੍ਹਾਂ ਕੰਪਨੀਆਂ ਰਾਹੀਂ ਹੁਣ ਇਹ ਪੂਰੇ ਦੇਸ਼ ਵਿੱਚ ਵਿਆਪਕ ਪੱਧਰ ’ਤੇ ਉਪਲੱਬਧ ਹੈ।