ਸਰਬੱਤ ਸਿੰਘ ਕੰਗ
ਨਡਾਲਾ, 23 ਜੂਨ
ਹਮੀਰਾ ਫੈਕਟਰੀ ਵਰਕਰਾਂ ਦੀਆਂ ਮੰਗਾਂ ਦੇ ਹੱਲ ਲਈ ਵਰਕਰਾਂ ਦੀ ਭੁੱਖ ਹੜਤਾਲ ਅੱਜ 14ਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਇਸ ਦੌਰਾਨ ਵਰਕਰ ਇੰਦਰਪਾਲ ਦੇ ਤੋਂ ਬਾਅਦ ਅੱਜ ਸਵਰਨ ਸਿੰਘ ਦੀ ਹਾਲਤ ਵਿਗੜ ਗਈ। ਉਸ ਦੀ ਢਿਲਵਾਂ ਤੋਂ ਸਰਕਾਰੀ ਡਾਕਟਰੀ ਟੀਮ ਨੇ ਸਵਰਨ ਸਿੰਘ ਦੀ ਜਾਂਚ ਕੀਤੀ, ਜਦ ਕਿ ਇੰਦਰਪਾਲ ਦੁਬਾਰਾ ਹਸਪਤਾਲ ਤੋ ਭੁੱਖ ਹੜਤਾਲ ਵਾਲੀ ਥਾਂ ਪੁੱਜ ਗਿਆ। ਭੁੱਖ ਹੜਤਾਲ ਉੱਤੇ ਡਟੇ 4 ਹੋਰ ਵਰਕਰਾਂ ਸਤੀਸ਼ ਕੁਮਾਰ, ਦਦਨ ਕੁਮਾਰ, ਅਮਰਜੀਤ ਸਿੰਘ ਤੇ ਪੁਸ਼ਪ ਕੁਮਾਰ ਦੀ ਹਾਲਤ ਵੀ ਕੋਈ ਬਹੁਤੀ ਚੰਗੀ ਨਹੀਂ। ਦੂਜੇ ਪਾਸੇ ਡੀਐੱਸਪੀ ਭੁਲੱਥ ਜਤਿੰਦਰ ਸਿੰਘ ਨੇ ਸੋਮਵਾਰ ਨੂੰ ਮਸਲੇ ਦੇ ਹੱਲ ਲਈ ਗੱਲਬਾਤ ਦੇ ਸੱਦੇ ’ਤੇ ਕੋਈ ਵੀ ਲਈ ਨਹੀਂ ਆਇਆ। ਯੂਨੀਅਨ ਆਗੂਆਂ ਸਤੀਸ਼ ਕੁਮਾਰ, ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਗੁਰਪ੍ਰੀਤ ਸਿੰਘ ਚੀਦਾ ਨੇ ਪ੍ਰਸ਼ਾਸਨ ਵਲੋਂ ਧਾਰੀ ਹੈਰਾਨੀ ਭਰੀ ਚੁੱਪ ਅਤੇ ਵਰਕਰ ਵਿਰੋਧੀ ਰਵੱਈਏ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਜੇ ਕਿਸੇ ਵਰਕਰ ਦਾ ਜਾਨੀ ਨੁਕਸਾਨ ਹੋਇਆ ਤਾਂ ਇਸ ਦੀ ਜ਼ਿੰਮੇਵਾਰੀ ਫੈਕਟਰੀ ਪ੍ਬੰਧਕਾਂ ਅਤੇ ਪ੍ਸ਼ਾਸ਼ਨ ਦੀ ਹੋਵੇਗੀ।