ਹਰਜੀਤ ਸਿੰਘ
ਡੇਰਾਬੱਸੀ, 11 ਜੁਲਾਈ
ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ’ਤੇ ਵਾਪਰੇ ਸੜਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਇਕ ਮਹਿੰਦਰਾ ਪਿਕਅਪ ਜੀਪ ਅੰਬਾਲਾ ਤੋਂ ਡੇਰਾਬੱਸੀ ਵਲ ਆ ਰਹੀ ਸੀ। ਪਿੰਡ ਜਵਾਹਰਪੁਰ ਨੇੜੇ ਜੀਪ ਦਾ ਟਾਇਰ ਫੱਟ ਗਿਆ। ਚਾਲਕ ਹਿਤੇਸ਼ ਕਪੂਰ ਵਾਸੀ ਕਰਨਾਲ ਹਰਿਆਣਾ ਅਤੇ ਕੰਡਕਟਰ ਸੜਕ ਕੰਢੇ ਜੀਪ ਲਾ ਕੇ ਟਾਇਰ ਬਦਲ ਰਹੇ ਸਨ ਕਿ ਇਸੇ ਦੌਰਾਨ ਪਿੱਛੋਂ ਆਏ ਕੈਂਟਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਦੋਵਾਂ ਵਾਹਨਾਂ ਦੇ ਚਾਲਕ ਹਿਤੇਸ਼ ਕਪੂਰ ਅਤੇ ਪ੍ਰਦੀਪ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੋ ਨੂੰ ਡੇਰਾਬੱਸੀ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਕੈਂਟਰ ਚਾਲਕ ਦੀ ਪਛਾਣ ਪ੍ਰਦੀਪ ਕੁਮਾਰ ਦੱਸੀ ਗਈ ਹੈ।