ਚਮਕੌਰ ਸਾਹਿਬ: ਦਿਓਲ ਪਰਿਵਾਰ ਵੱਲੋਂ ਬੇਘਰੇ ਗੱਡੀਆਂ ਵਾਲਿਆਂ ਦੇ 40 ਪਰਿਵਾਰਾਂ ਨੂੰ ਪਹਿਲੀ ਨਵੰਬਰ ਨੂੰ ਮੁਫ਼ਤ ਰਿਹਾਇਸ਼ੀ ਪਲਾਟ ਦਿੱਤੇ ਜਾਣਗੇ। ਸਮਾਜ ਸੇਵੀ ਜਸਪਾਲ ਸਿੰਘ ਦਿਓਲ, ਅੰਮ੍ਰਿਤ ਦਿਓਲ, ਰਾਜਵੀਰ ਕੌਰ ਗਿੱਲ ਕੌਂਸਲਰ ਮੁਹਾਲੀ ਅਤੇ ਸਿਮਰਤ ਗਿੱਲ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਅੰਮ੍ਰਿਤ ਦਿਓਲ ਫਾਊਂਡੇਸ਼ਨ ਸੁਸਾਇਟੀ ਵੱਲੋਂ 1 ਨਵੰਬਰ ਨੂੰ ਭੂਰੜੇ ਰੋਡ ਚਮਕੌਰ ਸਾਹਿਬ ਵਿਖੇ ਇਹ ਪਲਾਟ ਦਿੱਤੇ ਜਾਣਗੇ। -ਨਿੱਜੀ ਪੱਤਰ ਪ੍ਰੇਰਕ