ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ/ ਨਵੀਂ ਦਿੱਲੀ, 13 ਦਸੰਬਰ
ਐਤਵਾਰ ਨੂੰ ਸੰਘਣੀ ਧੁੰਦ ਨੇ ਚੰਡੀਗੜ੍ਹ, ਹਰਿਆਣਾ, ਪੰਜਾਬ ਅਤੇ ਦਿੱਲੀ ਦੇ ਕਈ ਹਿੱਸਿਆਂ ਵਿੱਚ ਜਨ ਜੀਵਨ ਵਿੱਚ ਵਿਘਨ ਪਾ ਦਿੱਤਾ। ਕਈ ਥਾਵਾਂ ’ਤੇ ਧੁੰਦ ਐਨੀ ਸੰਘਣੀ ਸੀ ਕਿ ਕੁੱਝ ਮੀਟਰ ਤੋਂ ਅੱਗੇ ਨਜ਼ਰ ਨਹੀਂ ਸੀ ਆ ਰਿਹਾ। ਇਸ ਕਾਰਨ ਟ੍ਰੈਫਿਕ ਪ੍ਰਭਾਵਿਤ ਹੋਇਆ। ਮੌਸਮ ਵਿਭਾਗ ਮੁਤਾਬਕ ਸ਼ਨਿਚਰਵਾਰ ਨੂੰ ਹੋਈ ਬਾਰਸ਼ ਨੇ ਹਵਾ ਵਿਚ ਨਮੀ ਵਧਾ ਦਿੱਤੀ, ਜਿਸ ਕਾਰਨ ‘ਸੰਘਣੀ ਧੁੰਦ’ ਛਾਈ।ਦੁਪਹਿਰ ਤੱਕ ਸੂਰਜ ਨਹੀਂ ਵੇਖਿਆ ਜਾ ਸਕਿਆ। ਦਿੱਲੀ ਵਿੱਚ ਠੰਢ ਨੇ ਜ਼ੋਰ ਫੜ ਲਿਆ ਹੈ।