ਪੱਤਰ ਪ੍ਰੇਰਕ
ਅੰਮ੍ਰਿਤਸਰ, 25 ਸਤੰਬਰ
ਪੰਜਾਬ ਪੈਨਸ਼ਨਰਜ਼ ਫ਼ਰੰਟ ਨੇ ਅੱਜ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਘਰ ਦੇ ਬਾਹਰ ਐਡਵੋਕੇਟ ਬਲਦੇਵ ਸਿੰਘ ਹੇਰ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕਰ ਕੇ ਮੰਗ ਪੱਤਰ ਸੌਂਪਿਆ। ਇਸ ਮੌਕੇ ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਆਪਣੇ ਬਜ਼ੁਰਗ ਨਾਗਰਿਕਾਂ ਲਈ ਪੇਅ-ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਪੈਨਸ਼ਨ ਧਾਰਕਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ, ਇਹੋ ਕਾਰਨ ਹੈ ਕਿ ਅਜੇ ਤੱਕ ਪੈਨਸ਼ਨ ਧਾਰਕਾਂ ਲਈ ਨਵੀਂ ਪੈਨਸ਼ਨ ਸਬੰਧੀ ਕੋਈ ਵਿਸ਼ੇਸ਼ ਪੱਤਰ ਜਾਰੀ ਨਹੀਂ ਕੀਤਾ ਗਿਆ, ਜਦਕਿ ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਸਾਰੇ ਲਾਭ ਦੇਣ ਲਈ ਪੱਤਰ ਜਾਰੀ ਕਰ ਦਿੱਤੇ ਹਨ। ਇਸ ਮੌਕੇ ਪੈਨਸ਼ਨ ਧਾਰਕਾਂ ਨੇ ਸ੍ਰੀ ਸੋਨੀ ਦੇ ਪਰਿਵਾਰਕ ਮੈਂਬਰ ਵਿਕਾਸ ਸੋਨੀ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਡਿਪਟੀ ਮੁੱਖ ਮੰਤਰੀ ਸ੍ਰੀ ਸੋਨੀ ਨੂੰ ਮਿਲਣ ਦਾ ਸਮਾਂ ਦਿੱਤਾ ਅਤੇ ਪੈਨਸ਼ਨਰਾਂ ਵੱਲੋਂ ਉਠਾਈਆਂ ਗਈਆਂ ਮੰਗਾਂ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਪੈਨਸ਼ਨਰ ਆਗੂ ਇੰਦਰ ਸਿੰਘ ਮਾਨ, ਹਰਪਾਲ ਸਿੰਘ ਨਾਗਰਾ, ਬਾਬਾ ਮੰਗਲ ਦਾਸ, ਹਰਭਜਨ ਸਿੰਘ ਗਿੱਲ, ਮਲੂਕ ਸਿੰਘ ਰਾਜੋਕੇ, ਬਲਦੇਵ ਸਿੰਘ ਪਵਾਰ, ਅਵਤਾਰ ਸਿੰਘ ਰੋਖੇ, ਰਮੇਸ਼ਵਰ ਸਿੰਘ, ਬਲਵਿੰਦਰ ਸਿੰਘ ਰੰਧਾਵਾ, ਕੁਲਵੰਤ ਸਿੰਘ ਰੂਪੋਵਾਲੀ, ਅਰੂੜ ਚੰਦ ਸ਼ਰਮਾ, ਹਰਜੀਤ ਸਿੰਘ ਸੰਧੂ ਤੇ ਮਨਜੀਤ ਸਿੰਘ ਹਾਜ਼ਰ ਸਨ।