ਪੱਤਰ ਪ੍ਰੇਰਕ
ਹੁਸ਼ਿਆਰਪੁਰ, 29 ਅਕਤੂਬਰ
ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਲਿਖ ਕੇ ਹੁਸ਼ਿਆਰਪੁਰ-ਦਿੱਲੀ ਯਾਤਰੀ ਗੱਡੀ ਨੂੰ ਮਥੁਰਾ-ਵਰਿੰਦਾਵਨ ਨਾਲ ਜੋੜਨ ਦੀ ਮੰਗ ਕੀਤੀ ਹੈ। ਉਨ੍ਹਾਂ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਰੋਡ ਦੇ ਪੁਨਰ ਨਿਰਮਾਣ ਲਈ ਨਗਰ ਨਿਗਮ ਹੁਸ਼ਿਆਰਪੁਰ ਨੂੰ ਐੱਨਓਸੀ ਦੇਣ ਦੀ ਵੀ ਅਪੀਲ ਕੀਤੀ। ਰੇਲਵੇ ਮੰਤਰੀ ਨੂੰ ਲਿਖੇ ਪੱਤਰ ਵਿੱਚ ਸ੍ਰੀ ਜਿੰਪਾ ਨੇ ਦੱਸਿਆ ਕਿ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਜ਼ਿਲ੍ਹੇ ਦਾ ਮੁੱਖ ਸਟੇਸ਼ਨ ਹੈ। ਤੀਰਥ ਯਾਤਰੀ ਨਵੀਂ ਦਿੱਲੀ ਪਹੁੰਚਣ ਲਈ ਇਸ ਰੇਲਵੇ ਸਟੇਸ਼ਨ ਦੀ ਵਰਤੋਂ ਕਰਦੇ ਹਨ ਅਤੇ ਅੱਗੇ ਉਨ੍ਹਾਂ ਨੂੰ ਮਥੁਰਾ-ਵਰਿੰਦਾਵਨ ਜਾਣ ਲਈ ਦੂਜੀ ਗੱਡੀ ਲੈਣੀ ਪੈਂਦੀ ਹੈ।