ਨਿੱਜੀ ਪੱਤਰ ਪ੍ਰੇਰਕ
ਜਲੰਧਰ, 1 ਜੂਨ
ਸਥਾਨਕ ਸਨਅਤਕਾਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਹਵਾਬਾਜ਼ੀ ਬਾਰੇ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਆਦਮਪੁਰ ਦੇ ਹਵਾਈ ਅੱਡੇ ਨੂੰ ਅੱਪਗ੍ਰੇਡ ਕੀਤਾ ਜਾਵੇ ਤੇ ਘਰੇਲੂ ਉਡਾਣਾਂ ਰਾਹੀਂ ਇਸ ਨੂੰ ਦੇਸ਼ ਦੇ ਦੂਜੇ ਵੱਡੇ ਮੈਟਰੋ ਸ਼ਹਿਰਾਂ ਨਾਲ ਜੋੜਿਆ ਜਾਵੇ। ਜਲੰਧਰ ਚੈਂਬਰ ਆਫ ਇੰਡਸਟਰੀ ਐਂਡ ਕਾਮਰਸ ਦੇ ਪ੍ਰਧਾਨ ਨਰਿੰਦਰ ਸਿੰਘ ਸੱਗੂ ਨੇ ਕਿਹਾ ਕਿ ਜਦੋਂ ਆਦਮਪੁਰ ਹਵਾਈ ਅੱਡੇ ਦਾ ਸਿੱਧੀ ਘਰੇਲੂ ਉਡਾਣਾਂ ਰਾਹੀਂ ਦੇਸ਼ ਦੇ ਸਾਰੇ ਮੈਟਰੋ ਸ਼ਹਿਰਾਂ ਨਾਲ ਸੰਪਰਕ ਹੋ ਜਾਵੇਗਾ ਤਾਂ ਇਥੋਂ ਦੇ ਕਾਰੋਬਾਰ ਵਿੱਚ ਵੱਡਾ ਉਛਾਲ ਆਵੇਗਾ। ਇਸ ਲਈ ਇਸ ਹਵਾਈ ਅੱਡੇ ਨੂੰ ਅੱਪਗ੍ਰੇਡ ਕਰਨ ਤੇ ਸਾਰੇ ਸ਼ਹਿਰਾਂ ਨੂੰ ਇਥੋਂ ਘਰੇਲੂ ਉਡਾਣਾਂ ਸ਼ੁਰੂ ਕਰਨ ਦੀ ਲੋੜ ਹੈ।