ਪੱਤਰ ਪ੍ਰੇਰਕ
ਸ੍ਰੀ ਅਨੰਦਪੁਰ ਸਾਹਿਬ, 10 ਜੂਨ
ਸਥਾਨਕ ਮੁਹੱਲਾ ਫਤਹਿਗੜ੍ਹ ਸਾਹਿਬ ਦੀ ਮੁੱਖ ਗਲੀ ਜੋ ਚੋਈ ਬਾਜ਼ਾਰ ਤੱਕ ਜਾਂਦੀ ਹੈ ਇਸਨੂੰ ਨਵੇਂ ਸਿਰਿਓਂ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਗਲੀ ਨੂੰ ਸੀਵਰੇਜ ਦੇ ਕੰਮ ਕਾਰਨ ਪੁੱਟਿਆ ਗਿਆ ਸੀ ਪਰ ਅਤੇ ਤੱਕ ਕੰਮ ਨੇਪਰੇ ਨਾ ਚੜ੍ਹਨ ਕਾਰਨ ਲੋਕ ਤੰਗ ਪ੍ਰੇਸ਼ਾਨ ਹੋ ਰਹੇ ਸਨ। ਅੱਜ ਸ਼ਹਿਰ ਵਾਸੀਆਂ ਨੇ ਇਕੱਤਰ ਹੋ ਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਤੋਂ ਮੰਗ ਕੀਤੀ ਕਿ ਇਸ ਗਲੀ ਨੂੰ ਨਵੇਂ ਸਿਰਿਓਂ ਬਣਾਇਆ ਜਾਵੇ। ਇਸ ਸਬੰਧੀ ਜੈਮਲ ਸਿੰਘ ਭੜੀ, ਡਾ. ਪੀਜੇਐੱਸ ਕੰਗ, ਜਥੇਦਾਰ ਸੰਤੋਖ ਸਿੰਘ, ਪ੍ਰਦੀਪ ਮੋਨੂੰ ਆਦਿ ਨੇ ਕਿਹਾ ਕਿ ਕਿ ਇਸ ਗਲੀ ਦਾ ਕੰਮ ਦੁਬਾਰਾ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਮੰਤਰੀ ਸਾਹਿਬ ਤੇ ਕੌਂਸਲ ਪ੍ਰਧਾਨ ਦਾ ਧੰਨਵਾਦ ਕੀਤਾ। ਉਨ੍ਹਾਂ ਮੰਗ ਕੀਤੀ ਕਿ ਇਸ ਗਲੀ ਵਿੱਚ ਨਵੇਂ ਪੇਵਰ ਲਗਾਏ ਜਾਣ ਤੇ ਲਾਈਟਾਂ ਦਾ ਪ੍ਰਬੰਧ ਵੀ ਕੀਤਾ ਜਾਵੇ। ਨਗਰ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ ਨੇ ਕਿਹਾ ਕਿ ਇਸ ਗਲੀ ਦਾ ਕੰਮ ਸ਼ਹਿਰ ਵਾਸੀਆਂ ਦੀ ਤਸੱਲੀ ਅਤੇ ਨਿਯਮਾਂ ਮੁਤਾਬਕ ਕੀਤਾ ਜਾਵੇਗਾ।