ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਅਕਤੂਬਰ
ਭਾਈ ਗੁਰਦਾਸ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਆਨੰਦਪੁਰ ਦੇ ਮੁਖੀ ਤੇ ਸਿੱਖ ਵਿਦਵਾਨ ਭਾਈ ਹਰਿਸਿਮਰਨ ਸਿੰਘ ਦੀ ਪੁਸਤਕ ‘ਖ਼ਾਲਸਾ ਨੀਤੀ ਸ਼ਾਸਤਰ: ਰਾਜ ਕਰੇਗਾ ਖਾਲਸਾ ਦੇ ਵਿਸਮਾਦੀ ਗਲੋਬਲ ਪਸਾਰ’ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਰਿਲੀਜ਼ ਕੀਤੀ ਗਈ। ਲੇਖਕ ਨੇ ਪੁਸਤਕ ’ਚ ਸਿੱਖ ਪੰਥ ਦੇ ਅੰਤਰ-ਸਬੰਧਤ ਮਿਸ਼ਨਾਂ ਲਈ ਇੱਕ ਨੀਤੀਗਤ ਕਾਰਜਯੋਜਨਾ ਨੂੰ ਪੇਸ਼ ਕੀਤਾ ਹੈ। ਭਾਈ ਹਰਿਸਿਮਰਨ ਸਿੰਘ ਨੇ ਕਿਹਾ ਕਿ ਸਿੱਖ ਪੰਥ ਕਈ ਉਤਰਾਵਾਂ-ਚੜ੍ਹਾਵਾਂ ਦਾ ਸਾਹਮਣਾ ਕਰਦਾ ਹੋਇਆ ਪੰਜਾਬ ਤੋਂ ਭਾਰਤ ਅਤੇ ਫਿਰ ਵਿਸ਼ਵ ਵਿੱਚ ਫੈਲ ਚੁੱਕਾ ਹੈ। ਸਿੱਖਾਂ ਨੇ ਅੱਜ ਵਿਸ਼ਵ ਸ਼ਹਿਰੀ ਹੋਣ ਕਾਰਨ ਆਪਣੀਆਂ ਆਲਮੀ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਹਨ।