ਚੰਡੀਗੜ੍ਹ: ਲੇਖਕ ਗੁਰਬਖਸ਼ ਸਿੰਘ ਸੈਣੀ ਦੀ ਕਿਤਾਬ ‘ਕਿਸਾਨੀ ਸੋਸ਼ਣ ਤੇ ਸੰਘਰਸ਼’ ਇੱਥੋਂ ਦੇ ਸੈਣੀ ਭਵਨ ਵਿੱਚ ਲੋਕ ਅਰਪਣ ਕੀਤੀ ਗਈ, ਜਿਸ ਵਿੱਚ 645 ਈਸਵੀ ਤੋਂ ਲੈ ਕੇ ਹੁਣ ਤੱਕ ਹੋਏ ਕਿਸਾਨੀ ਸੰਘਰਸ਼ ਦਾ ਵਰਣਨ ਕੀਤਾ ਗਿਆ ਹੈ ਅਤੇ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਮੌਜੂਦਾ ਸੰਘਰਸ਼ ਨੂੰ ਉਭਾਰਿਆ ਗਿਆ ਹੈ। ਲੇਖਕ ਗੁਰਬਖਸ਼ ਸਿੰਘ ਸੈਣੀ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਕਾਰਪੋਰੇਟ ਘਰਾਣਿਆਂ ਦਾ ਧਿਆਨ ਹੁਣ ਖੇਤੀ ਵੱਲ ਹੋ ਗਿਆ ਹੈ ਕਿਉਂਕਿ ਦੂਸਰੇ ਖੇਤਰਾਂ ਵਿੱਚ ਮੁਨਾਫ਼ਾ ਘਟਣ ਲੱਗਾ ਹੈ। ਸੈਣੀ ਨੇ ਦੱਸਿਆ ਕਿ ਇਨ੍ਹਾਂ ਮਸਲਿਆਂ ਤੇ ਕਿਸਾਨੀ ਸੰਘਰਸ਼ਾਂ ਦਾ ਬਿਰਤਾਂਤ ਕਿਤਾਬ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਮੌਕੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ, ਅਵਤਾਰ ਸਿੰਘ ਮਹਿਤਪੁਰੀ, ਰਾਕੇਸ਼ ਕੁਮਾਰ, ਹਰਵਿੰਦਰ ਕੌਰ ਅਤੇ ਸਰਦਾਰ ਜੈ ਸਿੰਘ ਨੇ ਪੁਸਤਕ ਰਿਲੀਜ਼ ਕੀਤੀ। ਟ੍ਰਿਬਿਊਨ ਨਿਊਜ਼ ਸਰਵਿਸ