ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ, 7 ਮਈ
ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੇ 8 ਮਈ ਤੋਂ ਸੂਬੇ ਭਰ ਦੀਆਂ 825 ਮੰਡੀਆਂ ਵਿੱਚ ਕਣਕ ਦੀ ਖਰੀਦ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਹੁਣ ਤੱਕ ਸੂਬੇ ਵਿੱਚ ਕੁੱਲ 1099 ਮੰਡੀਆਂ ਵਿੱਚੋਂ 274 ਮੰਡੀਆਂ ਪਹਿਲਾਂ ਹੀ ਬੰਦ ਹੋ ਚੁੱਕੀਆਂ ਹਨ। ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਇਸ ਸਬੰਧੀ ਮੰਡੀ ਬੋਰਡ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਮੰਤਰੀ ਨੇ ਦੱਸਿਆ ਕਿ ਇਨ੍ਹਾਂ ਮੰਡੀਆਂ ਵਿੱਚ ਬਠਿੰਡਾ ਦੀਆਂ 126, ਮੋਗਾ 80, ਫਾਜ਼ਿਲਕਾ 76, ਮਾਨਸਾ 65, ਫਿਰੋਜ਼ਪੁਰ 62, ਪਟਿਆਲਾ 61, ਸੰਗਰੂਰ 56, ਬਰਨਾਲਾ 54, ਲੁਧਿਆਣਾ ਪੱਛਮੀ 41, ਫਰੀਦਕੋਟ 39, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੀਆਂ 28-28, ਜਲੰਧਰ 21, ਸ੍ਰੀ ਮੁਕਤਸਰ ਸਾਹਿਬ 19, ਫਤਹਿਗੜ੍ਹ ਸਾਹਿਬ ਦੀਆਂ 17, ਕਪੂਰਥਲਾ 16, ਮਾਲੇਰਕੋਟਲਾ 13, ਐੱਸਏਐੱਸ ਨਗਰ ਦੀਆਂ 10, ਰੋਪੜ 9 ਅਤੇ ਐੱਸਬੀਐੱਸ ਨਗਰ ਦੀਆਂ 4 ਮੰਡੀਆਂ ਸ਼ਾਮਲ ਹਨ।