ਸ਼ਗਨ ਕਟਾਰੀਆ
ਬਠਿੰਡਾ, 26 ਜੂਨ
ਪ੍ਰਾਈਵੇਟ ਕੰਪਨੀਆਂ ਤੋਂ ਕਰਜ਼ਾ ਲੈਣ ਵਾਲੀਆਂ ਮਹਿਲਾਵਾਂ ਵੱਲੋਂ ਇਥੇ ਪ੍ਰਦਰਸ਼ਨ ਕੀਤਾ ਗਿਆ। ਸਾਬਕਾ ਕੌਂਸਲਰ ਵਿਜੈ ਕੁਮਾਰ ਦੀ ਅਗਵਾਈ ’ਚ ਹੋਏ ਇਸ ਵਿਖਾਵੇ ਦੌਰਾਨ ਵਿਖਾਵਾਕਾਰੀਆਂ ਨੇ ਕਿਹਾ ਕਿ ਕਰਫ਼ਿਊ ਤੇ ਤਾਲਾਬੰਦੀ ਕਾਰਨ ਲੋਕਾਂ ਦੀ ਆਮਦਨ ’ਤੇ ਅਸਰ ਪਿਆ ਹੈ, ਇਸ ਲਈ ਉਹ ਫਿਲਹਾਲ ਕਰਜ਼ੇ ਦੀਆਂ ਕਿਸ਼ਤਾਂ ਮੋੜਨ ਤੋਂ ਅਸਮਰੱਥ ਹਨ। ਉਨ੍ਹਾਂ ਮੰਗ ਕੀਤੀ ਕਿ ਹੋਰਨਾਂ ਵਰਗਾਂ ਨੂੰ ਕਰਜ਼ ਮੁਆਫੀ ਦੀ ਤਰਜ਼ ’ਤੇ ਉਨ੍ਹਾਂ ਦਾ ਕਰਜ਼ ਵੀ ਮੁਆਫ਼ ਕੀਤਾ ਜਾਵੇ, ਜੇ ਅਜਿਹਾ ਸੰਭਵ ਨਹੀਂ ਤਾਂ ਕਿਸ਼ਤਾਂ ਦੀ ਜਬਰੀ ਵਸੂਲੀ ਬੰਦ ਕਰਕੇ ਇਨ੍ਹਾਂ ਦੀ ਮਿਆਦ ਵਧਾਈ ਜਾਵੇ।