ਚੰਡੀਗੜ੍ਹ: ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਸਾਬਕਾ ਸੂਬਾ ਪ੍ਰਧਾਨ ਮਰਹੂਮ ਸ਼ਿੰਦਰ ਸਿੰਘ ਨੱਥੂਵਾਲਾ ਦੀ ਰੰਗਕਰਮੀ ਧੀ ਸ਼ਰਨਜੀਤ ਕੌਰ ਸੰਧੂ (ਗੁਨੂੰ) ਦਾ ਦੇਹਾਂਤ ਹੋ ਗਿਆ ਹੈ। ਉਹ 33 ਵਰ੍ਹਿਆਂ ਦੀ ਸੀ। ਗੁਨੂੰ ਨੇ ਕਾਫ਼ੀ ਅਰਸਾ ਲੋਕ ਸੰਗਰਾਮ ਮੰਚ ਵਿੱਚ ਕਾਰਕੁਨ ਵਜੋਂ ਕੰਮ ਕੀਤਾ ਅਤੇ ਕਰਾਂਤੀਕਾਰੀ ਸੱਭਿਆਚਾਰ ਕੇਂਦਰ ਪੰਜਾਬ ਵਿੱਚ ਮੋਹਰੀ ਭੂਮਿਕਾ ਨਿਭਾਈ। ਸ਼ਰਨਜੀਤ ਦਾ ਜੱਦੀ ਪਿੰਡ ਨੱਥੂਵਾਲਾ ਗਰਬੀ (ਮੋਗਾ) ਸੀ ਪਰ ਹੁਣ ਉਨ੍ਹਾਂ ਦਾ ਰਿਹਾਇਸ਼ ਮੁਕਤਸਰ ਵਿੱਚ ਸੀ। ਅੱਜ ਸ਼ਰਨਜੀਤ ਦਾ ਸਸਕਾਰ ਮੁਕਤਸਰ ਵਿਖੇ ਕੀਤਾ ਗਿਆ। ਉਨ੍ਹਾਂ ਨਮਿੱਤ ਸ਼ਰਧਾਂਜਲੀ ਸਮਾਗਮ ਉਸ ਦੇ ਜਨਮ ਦਿਨ ਵਾਲੇ ਦਿਨ ਪਹਿਲੀ ਜੂਨ ਨੂੰ ਸ਼ਾਂਤੀ ਭਵਨ, ਬਠਿੰਡਾ ਰੋਡ, ਸ੍ਰੀ ਮੁਕਤਸਰ ਸਾਹਿਬ ਵਿੱਚ ਹੋਵੇਗਾ। -ਟਨਸ