ਸਾਹਿਤ ਪ੍ਰਤੀਨਿਧ/ਪੱਤਰ ਪ੍ਰੇਰਕ
ਚੰਡੀਗੜ੍ਹ, 7 ਮਈ
ਗ਼ਜ਼ਲਗੋ ਪ੍ਰਿੰਸੀਪਲ ਕਰਤਾਰ ਸਿੰਘ ਕਾਲੜਾ (86) ਦਾ ਸਦੀਵੀ ਵਿਛੋੜਾ ਦੇ ਗਏ ਹਨ। ਜਾਣਕਾਰੀ ਅਨੁਸਾਰ ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਦੇ ਮਾਪੇ ਲੁਧਿਆਣੇ ਆ ਵਸੇ ਸਨ। ਕਰਤਾਰ ਸਿੰਘ ਕਾਲੜਾ ਨੇ ਜੀਵਨ ਸੰਘਰਸ਼ ਸ਼ੁਰੂਆਤ ਚੌੜਾ ਬਾਜ਼ਾਰ ਵਿਚ ਫ਼ੜੀ ਲਾ ਕੇ ਕੀਤੀ। ਸਖ਼ਤ ਮਿਹਨਤ ਸਦਕਾ ਸਿੱਖਿਆ ਮਹਿਕਮੇ ਵਿੱਚ ਕਲਰਕ ਦੀ ਨੌਕਰੀ ਤੋਂ ਤਰੱਕੀ ਕਰਦੇ ਕਰਦਿਆਂ ਉਹ 1993 ’ਚ ਬਤੌਰ ਡਿਪਟੀ ਡੀ.ਪੀ.ਆਈ. ਸਕੂਲਜ਼ ਸੇਵਾਮੁਕਤ ਹੋਏ। ਉਨ੍ਹਾਂ ਸਤਾਰਾਂ ਗ਼ਜ਼ਲ ਸੰਗ੍ਰਹਿ, ਬਾਰਾਂ ਬਾਲ ਸਾਹਿਤ ਦੀਆਂ ਪੁਸਤਕਾਂ, ਨੌਂ ਆਲੋਚਨਾਤਮਕ ਪੁਸਤਕਾਂ, ਸਵੈਜੀਵਨੀ ‘ਪੈਰਾਂ ਦੀ ਪਰਵਾਜ਼’ ਅਤੇ ਛੇ ਕਾਵਿ ਸੰਗ੍ਰਹਿ ਸੰਪਾਦਤ ਕੀਤੇ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਤੇ ਹੋਰ ਸ਼ਖਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।