ਪੱਤਰ ਪ੍ਰੇਰਕ
ਟੱਲੇਵਾਲ, 3 ਅਗਸਤ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗ਼ੈਰ ਅਧਿਆਪਨ ਕਰਮਚਾਰੀ ਸੰਘ ਦੇ ਸੀਨੀਅਰ ਆਗੂ ਕੌਰ ਸਿੰਘ ਸੇਖੋਂ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦਾ ਸਸਕਾਰ ਜੱਦੀ ਪਿੰਡ ਭੋਤਨਾ ਵਿੱਚ ਕੀਤਾ ਗਿਆ। ਕੌਰ ਸਿੰਘ ਸੇਖੋਂ ਨੂੰ ਅੰਤਿਮ ਵਿਦਾਇਗੀ ਦੇਣ ਵੇਲੇ ਉਨ੍ਹਾਂ ਦੇ ਸਾਥੀ ਅਤੇ ਉਨ੍ਹਾਂ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਸਾਥੀਆਂ ਵਿਚੋਂ ਨਰਭਿੰਦਰ ਜਮਹੂਰੀ ਅਧਿਕਾਰੀ ਸਭਾ, ਗੁਰਮੀਤ ਸੁਖਪੁਰ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ, ਸੁਖਵਿੰਦਰ ਠੀਕਰੀਵਾਲ, ਡਾ. ਸੰਪੂਰਨ ਟੱਲੇਵਾਲ ਸਾਹਿਤਕਾਰ, ਹਰਚਰਨ ਚੰਨਾ, ਹਰਭਜਨ ਭੋਤਨਾ ਤੇ ਰਾਜਿੰਦਰ ਭਦੌੜ ਪਹੁੰਚੇ, ਜਿਨ੍ਹਾਂ ਨੇ ਉਨ੍ਹਾਂ ਦੀ ਮ੍ਰਿਤਕ ਦੇਹ ’ਤੇ ਲਾਲ ਝੰਡਾ ਪਾ ਕੇ ਵਿਦਾਇਗੀ ਦਿੱੱਤੀ।
ਆਗੂਆਂ ਨੇ ਕੌਰ ਸਿੰਘ ਦੇ ਇਸ ਬੇਵਕਤੀ ਵਿਛੋੜੇ ਨੂੰ ਇਨਕਲਾਬੀ ਜਮਹੂਰੀ ਧਿਰਾਂ ਲਈ ਵੱਡਾ ਘਾਟਾ ਦੱਸਦਿਆਂ ਉਨ੍ਹਾਂ ਦੇ ਸਮਾਜ ਵਿੱਚ ਪਾਏ ਯੋਗਦਾਨ ਨੂੰ ਸਦੀਵੀ ਆਖਿਆ। ਜ਼ਿਕਰਯੋਗ ਹੈ ਕਿ ਕੌਰ ਸਿੰਘ ਸੇਖੋਂ ਕੁਝ ਸਾਲ ਪਹਿਲਾਂ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਜਿਸ ਕਾਰਨ ਉਹ ਦਿਮਾਗੀ ਤੌਰ ’ਤੇ ਬਿਮਾਰ ਹੋ ਗਏ ਸਨ। ਉਹ ਹਮੇਸ਼ਾ ਲੋਕ ਹਿੱਤਾਂ ਲਈ ਲੜਦੇ ਰਹੇ।