ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਫਰਵਰੀ
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਅਜੀਤ ਸਿੰਘ ਬੈਂਸ ਦਾ ਅੱਜ ਇਥੇ ਦੇਹਾਂਤ ਹੋ ਗਿਆ। ਉਹ 99 ਸਾਲਾਂ ਦੇ ਸਨ। ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਸਟਿਸ ਬੈਂਸ ਅਕਤੂਬਰ 1974 ਤੋਂ ਮਈ 1984 ਤੱਕ ਹਾਈ ਕੋਰਟ ਦੇ ਜੱਜ ਰਹੇ ਸਨ। ਉਨ੍ਹਾਂ ਦਾ ਪੁੱਤਰ ਆਰ.ਐੱਸ.ਬੈਂਸ ਵੀ ਸੀਨੀਅਰ ਵਕੀਲ ਹੈ ਜਦੋਂਕਿ ਉਨ੍ਹਾਂ ਦਾ ਪੋਤਰਾ ਉਤਸਵ ਬੈਂਸ ਵੀ ਇਸ ਪੇਸ਼ੇ ਵਿੱਚ ਹੈ।