ਪੱਤਰ ਪ੍ਰੇਰਕ
ਤਰਨ ਤਾਰਨ, 24 ਜੁਲਾਈ
ਦਿੱਲੀ ਦੇ ਸ਼ੰਭੂ ਬਾਰਡਰ ’ਤੇ ਮਹੀਨਿਆਂ ਤੱਕ ਲੰਗਰ ਦੀ ਸੇਵਾ ਕਰਨ ਮਗਰੋਂ ਕਰੀਬ 25 ਦਿਨ ਪਹਿਲਾਂ ਬਿਮਾਰ ਹੋ ਕੇ ਪਰਤੇ ਇਲਾਕੇ ਦੇ ਪਿੰਡ ਦਦੇਹਰ ਸਾਹਿਬ ਦੇ ਕਿਸਾਨ ਗੁਰਭਾਗ ਸਿੰਘ(35) ਦੀ ਅਚਾਨਕ ਦਿਲ ਦੀ ਧੜਕਨ ਬੰਦ ਹੋਣ ਕਾਰਨ ਮੌਤ ਹੋ ਗਈ| ਕਿਸਾਨ ਦੇ ਛੋਟੇ ਭਰਾ ਹਰਦਿਆਲ ਸਿੰਘ ਨੇ ਦੱਸਿਆ ਕਿ ਗੁਰਭਾਗ ਸਿੰੰਘ ਬਿਮਾਰ ਹੋਣ ਕਾਰਨ ਸਿੰਘੂ ਮੋਰਚੇ ਤੋਂ ਪਿੰਡ ਪਰਤਿਆ ਸੀ। ਉਸ ਨੂੰ ਪਿੰਡ ਵਾਪਸ ਆਉਣ ’ਤੇ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਅੱਜ ਇਲਾਕਾ ਵਾਸੀਆਂ ਦੀ ਹਾਜ਼ਰੀ ਵਿੱਚ ਗੁਰਭਾਗ ਸਿੰਘ ਦਾ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ|