ਪੱਤਰ ਪ੍ਰੇਰਕ
ਅਮਰਗੜ੍ਹ, 18 ਜਨਵਰੀ
ਟਿਕਰੀ ਅੰਦੋਲਨ ਤੋਂ ਪਰਤੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਚੌਂਦਾ ਦਾ ਕਬੱਡੀ ਖਿਡਾਰੀ ਬਘੇਲ ਸਿੰਘ ਕਾਕਾ(25) ਪੁੱਤਰ ਜੁਝਾਰ ਸਿੰਘ ਟਿਕਰੀ ਹੱਦ ’ਤੇ ਅੰਦੋਲਨ ਦੌਰਾਨ ਬਿਮਾਰ ਹੋਣ ਕਾਰਨ ਚਾਰ ਕੁ ਦਿਨ ਪਹਿਲਾਂ ਹੀ ਪਿੰਡ ਪਰਤਿਆ ਸੀ। ਬੀਤੀ ਰਾਤ ਹਾਲਤ ਗੰਭੀਰ ਹੋਣ ਕਾਰਨ ਉਸ ਦੀ ਮੌਤ ਹੋ ਗਈ। ਬਘੇਲ ਸਿੰਘ ਹਾਲੇ ਅਣਵਿਆਹਿਆ ਸੀ ਅਤੇ 3 ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਅੱਜ ਸਸਕਾਰ ਮੌਕੇ ਪਿੰਡ ਦੇ ਸਰਪੰਚ ਮਨੋਹਰ ਲਾਲ, ਪ੍ਰਧਾਨ ਹਰਬੰਸ ਸਿੰਘ, ਪ੍ਰਧਾਨ ਜਗਦੇਵ ਸਿੰਘ ਜੱਗੀ, ਦਵਿੰਦਰ ਸ਼ਾਹੀ ਅਤੇ ਨੰਬਰਦਾਰ ਹਰਜਿੰਦਰ ਸਿੰਘ ਨੇ ਸਰਕਾਰ ਤੋਂ ਪੀੜਤ ਪਰਿਵਾਰ ਲਈ ਮੁਆਵਜ਼ੇ ਅਤੇ ਇੱਕ ਜੀਅ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ।