ਹਰਦੀਪ ਸਿੰਘ ਸੋਢੀ
ਧੂਰੀ, 20 ਜਨਵਰੀ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀ ਟਿਕਰੀ ਹੱਦ ’ਤੇ ਜਾਰੀ ਸੰਘਰਸ਼ ਵਿੱਚੋਂ ਬਿਮਾਰ ਹੋ ਕੇ ਪਰਤੇ ਪਿੰਡ ਬੁਗਰਾ ਦੇ ਕਿਸਾਨ ਬਲਦੇਵ ਸਿੰਘ (65) ਪੁੱਤਰ ਹਮੀਰ ਸਿੰਘ ਦੀ ਲੰਘੀ ਰਾਤ ਮੌਤ ਹੋ ਗਈ। ਬਲਦੇਵ ਸਿੰਘ ਨੂੰ ਪਹਿਲਾਂ ਰੋਹਤਕ ਤੇ ਫਿਰ ਪਟਿਆਲਾ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਸੀ ਤੇ ਮਗਰੋਂ ਉਨ੍ਹਾਂ ਨੂੰ ਪਿੰਡ ਲਿਆਂਦਾ ਗਿਆ, ਜਿੱਥੇ ਲੰਘੀ ਰਾਤ ਉਨ੍ਹਾਂ ਦੀ ਮੌਤ ਹੋ ਗਈ। ਅੱਜ ਪਿੰਡ ਵਿੱਚ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ।