ਅਬੋਹਰ (ਪੱਤਰ ਪ੍ਰੇਰਕ): ਹਰੀਪੁਰਾ ਦੇ ਇਤਿਹਾਸਕ ਗੁਰਦੁਆਰੇ ’ਚ ਅੱਜ ਸ੍ਰੀ ਗੰਗਾਨਗਰ ਤੋਂ ਆਪਣੇ ਦੋਸਤਾਂ ਨਾਲ ਮੱਥਾ ਟੇਕਣ ਆਏ ਇੱਕ ਨੌਜਵਾਨ ਦੀ ਸਰੋਵਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸ਼ਨਪ੍ਰੀਤ (18) ਵਾਸੀ ਸ੍ਰੀ ਗੰਗਾਨਗਰ ਵਜੋਂ ਹੋਈ ਹੈ। ਉਹ ਅੱਜ ਦੋ ਦੋਸਤਾਂ ਨਾਲ ਗੁਰਦੁਆਰੇ ਮੱਥਾ ਟੇਕਣ ਆਇਆ ਸੀ। ਜਦੋਂ ਮੱਥਾ ਟੇਕ ਕੇ ਉਹ ਸਰੋਵਰ ਕੰਢੇ ਇਸ਼ਨਾਨ ਕਰਨ ਲੱਗੇ ਤਾਂ ਅਚਾਨਕ ਜਸ਼ਨਪ੍ਰੀਤ ਦਾ ਪੈਰ ਤਿਲਕ ਗਿਆ ਅਤੇ ਉਹ ਸਰੋਵਰ ’ਚ ਜਾ ਡਿੱਗਿਆ। ਉਸ ਦੇ ਦੋਸਤ ਨੇ ਜਸ਼ਨਪ੍ਰੀਤ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਬਚਾਇਆ ਨਾ ਜਾ ਸਕਿਆ।