ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 10 ਨਵੰਬਰ
ਕੈਨੇਡਾ ਦੇ ਸਰ੍ਹੀ ਸ਼ਹਿਰ ਵਿੱਚ ਪੜ੍ਹਨ ਗਏ ਪਰਵਿੰਦਰ ਸਿੰਘ ਪ੍ਰਿੰਸ (22) ਪੁੱਤਰ ਬਲਵਿੰਦਰ ਸਿੰਘ ਵਾਸੀ ਫਤਿਆਬਾਦ ਦੀ ਬੀਤੇ ਦਿਨ ਦਿਲ ਦੀ ਧੜਕਰਨ ਰੁਕਣ ਕਾਰਨ ਮੌਤ ਹੋ ਗਈ। ਉਹ ਪਿਛਲੇ ਤਿੰਨ ਸਾਲਾਂ ਤੋਂ ਕੈਨੇਡਾ ਰਹਿ ਕੇ ਪੜ੍ਹਾਈ ਕਰ ਰਿਹਾ ਸੀ। ਪ੍ਰਿੰਸ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸਦੀ ਅਚਾਨਕ ਹੋਈ ਮੌਤ ’ਤੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਕਾਂਗਰਸੀ ਆਗੂ ਭੁਪਿੰਦਰ ਸਿੰਘ ਖਵਾਸਪੁਰ ਅਤੇ ਪਿੰਡ ਦੇ ਸਰਪੰਚ ਦਾਰਾ ਚੋਪੜਾ ਤੇ ਸਾਬਕਾ ਸਰਪੰਚ ਭੁਪਿੰਦਰ ਸਿੰਘ ਨੇ ਪਰਵਿੰਦਰ ਸਿੰਘ ਪ੍ਰਿੰਸ ਦੀ ਬੇਵਕਤੀ ਹੋਈ ਮੌਤ ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।