ਪੱਤਰ ਪ੍ਰੇਰਕ
ਸ਼ਾਹਕੋਟ, 26 ਸਤੰਬਰ
ਪਿੰਡ ਸੰਢਾਂਵਾਲ ਵਿਖੇ ਡੇਅਰੀ ਫਾਰਮ ’ਤੇ ਕੰਮ ਕਰਦੇ ਜ਼ਹਿਰੀਲਾ ਪਦਾਰਥ ਨਿਗਲਣ ਵਾਲੇ ਪਰਵਾਸੀ ਮਜ਼ਦੂਰ ਦੀ ਇਲਾਜ ਦੌਰਾਨ ਮੌਤ ਹੋ ਗਈ। ਡੇਅਰੀ ਫਾਰਮ ਦੇ ਮਾਲਕ ਬਲਵਿੰਦਰ ਸਿੰਘ ਥਿੰਦ ਨੇ ਦੱਸਿਆ ਕਿ 4 ਮਹੀਨਿਆਂ ਤੋਂ ਬੰਗਾਲ ਦੇ ਰਹਿਣ ਵਾਲਾ ਸੋਨੂੰ ਉਨ੍ਹਾਂ ਕੋਲ ਮਜ਼ਦੂਰੀ ਕਰ ਰਿਹਾ ਸੀ। ਉਕਤ ਮਜ਼ਦੂਰ ਨੇ ਉਨ੍ਹਾਂ ਨੂੰ ਆਪਣੇ ਪਤੇ ਵਾਲਾ ਕੋਈ ਕਾਗਜ਼/ਪੱਤਰ ਨਹੀਂ ਦਿੱਤਾ ਜਿਸ ਕਾਰਨ ਇਸ ਦੇ ਵਾਰਸਾਂ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਜਾਂਚ ਅਧਿਕਾਰੀ ਏਐਸਆਈ ਲਖਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਤੇ ਬਾਰੇ ਕੋਈ ਜਾਣਕਾਰੀ ਨਾ ਹੋਣ ਕਾਰਨ ਲਾਸ਼ ਸ਼ਨਾਖਤ ਲਈ 72 ਘੰਟੇ ਵਾਸਤੇ ਮੁਰਦਾ ਘਰ ਨਕੋਦਰ ਵਿਖੇ ਰਖੀ ਗਈ ਹੈ।