ਫ਼ਰੀਦਕੋਟ: ਘਰੇਲੂ ਝਗੜੇ ਸਬੰਧੀ ਇੱਥੋਂ ਦੇ ਥਾਣਾ ਸਦਰ ਵਿਚ ਰਾਜ਼ੀਨਾਮੇ ਲਈ ਆਏ ਇਕ ਵਿਅਕਤੀ ਦੀ ਮੌਤ ਹੋ ਗਈ। ਸਿਟੀ ਪੁਲੀਸ ਫ਼ਰੀਦਕੋਟ ਨੇ ਮ੍ਰਿਤਕ ਦੀ ਪਤਨੀ ਰਾਜਵੀਰ ਕੌਰ ਤੇ ਊਸ ਦੇ ਰਿਸ਼ਤੇਦਾਰਾਂ ਬਲਵਿੰਦਰ ਸਿੰਘ, ਅਜਮੇਰ ਸਿੰਘ ਅਤੇ ਬਲਜਿੰਦਰ ਸਿੰਘ ਖਿਲਾਫ਼ ਆਈਪੀਸੀ ਦੀ ਧਾਰਾ 304/34 ਤਹਿਤ ਕੇਸ ਦਰਜ ਕੀਤਾ ਹੈ। ਰਾਜਵੀਰ ਕੌਰ ਨੇ ਆਪਣੇ ਪਤੀ ਕਿੱਕਰ ਸਿੰਘ ਖ਼ਿਲਾਫ਼ ਵਿਮੈੱਨ ਸੈੱਲ ਫ਼ਰੀਦਕੋਟ ਵਿਚ ਸ਼ਿਕਾਇਤ ਕੀਤੀ ਸੀ, ਜਿੱਥੇ ਉਹ ਆਪਣੇ ਰਿਸ਼ਤੇਦਾਰਾਂ ਨਾਲ ਰਾਜ਼ੀਨਾਮੇ ਲਈ ਆਇਆ ਸੀ। ਇਸੇ ਦੌਰਾਨ ਦੋਹਾਂ ਧਿਰਾਂ ਵਿੱਚ ਬਹਿਸ ਹੋ ਗਈ ਅਤੇ ਕਿੱਕਰ ਸਿੰਘ ਬੇਹੋਸ਼ ਹੋ ਗਿਆ। ਊਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। -ਨਿੱਜੀ ਪੱਤਰ ਪ੍ਰੇਰਕ