ਰਾਜਿੰਦਰ ਵਰਮਾ
ਭਦੌੜ, 8 ਫਰਵਰੀ
ਖੇਤੀ ਕਾਨੂੰਨਾਂ ਵਿਰੁੱਧ ਟਿਕਰੀ ਹੱਦ ’ਤੇ ਸੰਘਰਸ਼ ਵਿੱਚ ਸ਼ਾਮਲ ਭਦੌੜ ਦੇ ਕਿਸਾਨ ਆਗੂ ਬਲਵੀਰ ਸਿੰਘ ਮਾਨ ਦੀ ਠੰਢ ਲੱਗਣ ਕਾਰਨ ਅੱਜ ਮੌਤ ਹੋ ਗਈ। ਉਹ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਹੇਠ ਬੀਤੇ ਲੰਮੇ ਸਮੇਂ ਤੋਂ ਟਿਕਰੀ ਹੱਦ ’ਤੇ ਡਟਿਆ ਹੋਇਆ ਸੀ। ਬੀਤੇ ਦਿਨੀਂ ਠੰਢ ਲੱਗਣ ਕਰਕੇ ਉਸ ਦੀ ਸਿਹਤ ਖ਼ਰਾਬ ਹੋ ਗਈ। ਇਸ ਮਗਰੋਂ ਉਸ ਨੂੰ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਇਆ ਗਿਆ, ਜਿੱਥੇ ਅੱਜ ਉਸ ਦੀ ਮੌਤ ਹੋ ਗਈ। ਕਿਸਾਨ ਯੂਨੀਅਨ ਦੇ ਬਲਾਕ ਸਕੱਤਰ ਕੁਲਵੰਤ ਸਿੰਘ ਮਾਨ, ਭੋਲਾ ਸਿੰਘ ਛੰਨਾ ਅਤੇ ਰਾਮ ਸਿੰਘ ਨੇ ਪੀੜਤ ਪਰਿਵਾਰ ਲਈ 10 ਲੱਖ ਰੁਪਏ ਦਾ ਮੁਆਵਜ਼ਾ, ਇੱਕ ਜੀਅ ਲਈ ਸਰਕਾਰੀ ਨੌਕਰੀ ਅਤੇ ਕਰਜ਼ਾ ਮੁਆਫੀ ਦੀ ਮੰਗ ਕੀਤੀ ਹੈ।