ਧੂਰੀ (ਹਰਦੀਪ ਸਿੰਘ ਸੋਢੀ): ਪਿੰਡ ਬੇਨੜਾ ’ਚ ਅੱਜ ਇੱਕ ਛੇ ਸਾਲਾਂ ਬੱਚੇ ਨੂੰ ਹੱਡਾਰੋੜੀ ਦੇ ਖੂੰਖਾਰ ਕੁੱਤਿਆਂ ਨੇ ਨੋਚ ਲਿਆ, ਜਿਸ ਦੀ ਬਾਅਦ ਵਿੱਚ ਸੰਗਰੂਰ ਦੇ ਸਿਵਲ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੇਨੜਾ ’ਚ ਛੇ ਸਾਲਾ ਬੱਚਾ ਰਵਨੀਤ ਕੁਮਾਰ ਉਰਫ ਵਿੱਕੀ ਅੱਜ ਪਤੰਗ ਲੁੱਟਦਾ-ਲੁੱਟਦਾ ਪਿੰਡ ਦੇ ਬਾਹਰ ਹੱਡਾਰੋੜੀ ਕੋਲ ਜਾ ਪੁੱਜਿਆ, ਜਿੱਥੇ ਉਸ ਨੂੰ ਖੂੰਖਾਰ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚ ਲਿਆ। ਉਸ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਇਲਾਜ ਲਈ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।