ਪੱਤਰ ਪ੍ਰੇਰਕ
ਨੰਗਲ, 27 ਅਪਰੈਲ
ਇੱਥੋਂ ਦੇ ਪੁਰਾਣਾ ਗੁਰਦੁਆਰਾ ਖੇਤਰ ਵਿੱਚ ਅੱਜ ਸਵੇਰ ਇਕ ਸਵਾ ਸਾਲ ਦੇ ਬੱਚੇ ਦੀ ਪਖਾਨੇ ਵਿੱਚ ਰੱਖੀ ਹੋਈ ਪਾਣੀ ਦੀ ਬਾਲਟੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਪ੍ਰਤੱਖਦਰਸ਼ੀ ਨਗਰ ਕੌਂਸਲ ਨੰਗਲ ਦੇ ਚੇਅਰਮੈਨ ਸੰਜੈ ਸਾਹਨੀ ਨੇ ਦੱਸਿਆ ਕਿ ਕਬਾੜ ਦਾ ਕਾਰੋਬਾਰ ਕਰਨ ਵਾਲੇ ਗੋਬਿੰਦ ਸਾਗਰ ਉਰਫ਼ ਗੋਲਡੀ ਪੁਰੀ ਆਪਣੇ ਕੰਮ ’ਤੇ ਗਿਆ ਹੋਇਆ ਸੀ ਤੇ ਪਰਿਵਾਰਕ ਮੈਂਬਰ ਘਰ ਵਿੱਚ ਕੰਮ ’ਤੇ ਲੱਗੇ ਹੋਏ ਸਨ। ਪਿੱਛੇ ਤੋਂ ਸਵਾ ਸਾਲਾ ਵੰਸ਼ ਪਖਾਨੇ ਵਿੱਚ ਪਹੁੰਚ ਗਿਆ ਜਿੱਥੇ ਉਸ ਦੀ ਪਾਣੀ ਦੀ ਭਰੀ ਹੋਈ ਬਾਲਟੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਇਸ ਘਟਨਾ ਕਾਰਨ ਇਲਾਕੇ ਵਿੱਚ ਸੋਗ ਹੈ। ਇਸ ਮੌਕੇ ਵੱਡੀ ਗਿਣਤੀ ਲੋਕਾਂ ਵਲੋਂ ਦੁੱਖ ਪ੍ਰਗਟਾਇਆ ਗਿਆ।